July 4, 2024 11:33 pm
India

ਭਾਰਤ-ਪਾਕਿਸਤਾਨ ਸੀਰੀਜ਼ ਦੇ ਮੱਦੇਨਜਰ BCCI ਅਤੇ PCB ਵਿਚਾਲੇ ਦੁਬਈ ‘ਚ ਮੀਟਿੰਗ

ਚੰਡੀਗੜ੍ਹ 07 ਅਪ੍ਰੈਲ 2022: ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਰਮੀਜ਼ ਰਾਜਾ ਭਾਰਤ (India) ਅਤੇ ਪਾਕਿਸਤਾਨ (Pakistan) ਵਿਚਾਲੇ ਹੋਣ ਵਾਲੀ ਦੁਵੱਲੀ ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਉਮੀਦ ਜਤਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਸੀਰੀਜ਼ ਨੂੰ ਲੈ ਕੇ ਬੈਠਕ ‘ਚ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਵਿਚਾਲੇ ਦੁਬਈ ‘ਚ ਬੈਠਕ ਹੋਣੀ ਹੈ। ਇਸ ਬੈਠਕ ‘ਚ ਚਾਰ ਦੇਸ਼ਾਂ ਵਿਚਾਲੇ ਹੋਣ ਵਾਲੀ ਸੀਰੀਜ਼ ਨੂੰ ਲੈ ਕੇ ਅਹਿਮ ਫੈਸਲਾ ਲਿਆ ਜਾ ਸਕਦਾ ਹੈ।

ਇਸਦੇ ਚਲਦੇ ਦੁਬਈ ‘ਚ ਹੋਣ ਵਾਲੀ ICC ਦੀ ਬੈਠਕ ਲਈ BCCI ਅਤੇ PCB ਦੇ ਅਧਿਕਾਰੀ ਦੁਬਈ ਪਹੁੰਚ ਗਏ ਹਨ। ਇਹ ਮੀਟਿੰਗ 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਹੋਵੇਗੀ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀ ਆਪਸ ‘ਚ ਚਰਚਾ ਕਰਨਗੇ ਅਤੇ ਦੁਵੱਲੀ ਸੀਰੀਜ਼ ‘ਤੇ ਫੈਸਲਾ ਕਰਨਗੇ।

ਟੀ-20 ਸੀਰੀਜ਼ ‘ਚ ਚਾਰ ਦੇਸ਼ ਹੋਣਗੇ ਸ਼ਾਮਲ

India-Pakistan series

ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਇਸ ਮੀਟਿੰਗ ਵਿੱਚ ਚਾਰ ਦੇਸ਼ਾਂ ਵਿਚਾਲੇ ਟੀ-20 ਸੀਰੀਜ਼ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ, ਜਿਸ ਵਿੱਚ ਭਾਰਤ, ਪਾਕਿਸਤਾਨ, ਆਸਟਰੇਲੀਆ ਅਤੇ ਇੰਗਲੈਂਡ ਸ਼ਾਮਲ ਹਨ। ਹਾਲਾਂਕਿ ਭਾਰਤ ਵਲੋਂ ਪਹਿਲਾਂ ਵੀ ਕਈ ਵਾਰ ਕਿਹਾ ਜਾ ਚੁੱਕਾ ਹੈ ਕਿ ਅਜਿਹੀ ਕਿਸੇ ਵੀ ਸੀਰੀਜ਼ ਦੀ ਸੰਭਾਵਨਾ ਬਹੁਤ ਘੱਟ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕਈ ਵਾਰ ਭਾਰਤ ਨਾਲ ਦੁਵੱਲੀ ਸੀਰੀਜ਼ ‘ਚ ਦਿਲਚਸਪੀ ਦਿਖਾਈ ਹੈ ਪਰ ਭਾਰਤੀ ਕ੍ਰਿਕਟ ਬੋਰਡ ਨੇ ਇਸ ਮਾਮਲੇ ‘ਚ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਅਜਿਹੇ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਰੀਜ਼ ਦੀ ਸੰਭਾਵਨਾ ਘੱਟ ਹੈ।