July 7, 2024 5:46 am
Medical College

ਮੈਡੀਕਲ ਕਾਲਜ ਮੋਹਾਲੀ ਵਿੱਚ ਹੀ ਰਹੇਗਾ : ਕੁਲਵੰਤ ਸਿੰਘ

ਮੋਹਾਲੀ 05 ਮਈ 2022 : ਮੈਡੀਕਲ ਕਾਲਜ ਮੋਹਾਲੀ (Medical College Mohali) ਵਿੱਚ ਹੀ ਰਹੇਗਾ , ਮੈਡੀਕਲ ਕਾਲਜ ਪੰਜਾਬ ਦੇ ਹੋਰ ਕਿਸੇ ਜ਼ਿਲ੍ਹੇ ਵਿੱਚ ਤਬਦੀਲ ਨਹੀਂ ਕੀਤਾ ਜਾ ਰਿਹਾ, ਇਸ ਕਾਲਜ ਸਬੰਧੀ ਵਿਰੋਧੀ ਪਾਰਟੀਆਂ ਖਾਸ ਕਰਕੇ ਰਵਾਇਤੀ ਪਾਰਟੀਆਂ ਦੇ ਨੇਤਾਗਣ ਦੁਬਾਰਾ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਹ ਗੱਲ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ (Kulwant Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਕੁਲਵੰਤ ਸਿੰਘ ਆਪ ਸਰਕਾਰ ਦੇ 50 ਦਿਨ ਪੂਰੇ ਹੋਣ ਤੇ ਆਪ ਸਮਰਥਕਾਂ ਵਲੋਂ ਸੈਕਟਰ -79 ਸਥਿਤ ਆਪ ਦਫਤਰ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਤਰਫੋਂ ਪੰਜਾਬ ਭਰ ਵਿੱਚ ਕੀਮਤੀ ਜ਼ਮੀਨਾਂ ਉੱਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਜੋ ਸ਼ੁਰੂ ਕੀਤੀ ਗਈ ਹੈ |ਇਸ ਤਰ੍ਹਾਂ ਦੀ ਮੁਹਿੰਮ ਕਦੇ ਵੀ ਕਿਸੇ ਸਰਕਾਰ ਦੇ ਮੰਤਰੀ ਵੱਲੋਂ ਨਹੀਂ ਚਲਾਈ ਗਈ ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ (Mohali) ਜ਼ਿਲ੍ਹੇ ਵਿਚ ਵੀ ਜਿਨ੍ਹਾਂ ਰਸੂਖਦਾਰਾਂ ਵੱਲੋਂ ਕੀਮਤੀ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਵੀ ਹਰ ਹੀਲੇ ਛੁਡਾਇਆ ਜਾਵੇਗਾ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਆਪ ਸਰਕਾਰ ਦੇ 50 ਦਿਨ ਪੂਰੇ ਹੋ ਚੁੱਕੇ ਹਨ ਅਤੇ ਹਰ ਇੱਕ ਵਿਧਾਇਕ ਵੱਲੋਂ ਆਪੋ -ਆਪਣੇ ਹਲਕੇ ਵਿੱਚ ਜ਼ਰੂਰੀ ਕੰਮਾਂ ਸਬੰਧੀ ਪੜਚੋਲ ਕੀਤੀ ਜਾ ਰਹੀ ਹੈ | ਜਿਹੜੇ ਤੁਰੰਤ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ ਅਤੇ ਪੜਾਅ- ਦਰ- ਪੜਾਅ ਲਗਾਤਾਰ ਜਿਨ੍ਹਾਂ ਸੰਬੰਧੀ ਆਪ ਸੁਪਰੀਮੋ – ਅਰਵਿੰਦ ਕੇਜਰੀਵਾਲ ਵੱਲੋਂ ਗਾਰੰਟੀਆਂ ਲਈਆਂ ਗਈਆਂ ਸਨ |

ਜਿਹੜੇ ਕੰਮਾਂ ਸਬੰਧੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਚੋਣਾਂ ਦੇ ਦੌਰਾਨ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਹੋਣੇ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਹੋਣ ਵਾਲੇ ਕੰਮਾਂ ਦੀ ਪ੍ਰਕਿਰਿਆ ਹੋਰ ਤੇਜ ਹੋਣ ਵਾਲੀ ਹੈ । ਇਸ ਮੌਕੇ ਤੇ ਕੁਲਵੰਤ ਸਿੰਘ ਦੇ ਨਾਲ ਆਪ ਦਫਤਰ ਵਿਖੇ ਆਪ ਨੇਤਾ ਡਾ ਸਨੀ ਆਹਲੂਵਾਲੀਆ, ਆਪ ਸਪੋਕਸਪਰਸਨ -ਗੋਵਿੰਦਰ ਮਿੱਤਲ, ਪ੍ਰਭਜੋਤ ਕੌਰ- ਜਨਰਲ ਸਕੱਤਰ ਆਪ, ਕਸ਼ਮੀਰ ਕੌਰ, ਕੁਲਦੀਪ ਸਿੰਘ ਸਮਾਣਾ, ਸਰਬਜੀਤ ਸਿੰਘ ਸਮਾਣਾ ,ਆਪ ਬਲਾਕ ਪ੍ਰਧਾਨ- ਗੱਜਣ ਸਿੰਘ , ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ- ਆਰ.ਪੀ ਸ਼ਰਮਾ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ- ਗੋਸਲ, ਬਲਰਾਜ ਸਿੰਘ ਗਿੱਲ , ਗੁਰਮੁਖ ਸਿੰਘ ਸੋਹਲ ,ਸਮੇਤ ਵੱਡੀ ਗਿਣਤੀ ਵਿੱਚ ਆਪ ਨੇਤਾ ਅਤੇ ਸਮਰਥਕ ਹਾਜ਼ਰ ਸਨ ।