ਚੰਡੀਗੜ੍ਹ 22 ਫਰਵਰੀ 2022: ਉੱਤਰ ਪ੍ਰਦੇਸ਼ ‘ਚ ਚੌਥੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਮੱਦੇਨਜਰ ਅੱਜ ਬਸਪਾ ਮੁਖੀ ਮਾਇਆਵਤੀ ਦੀ ਸਭਾ ਨਾਲ ਸੋਮਵਾਰ ਤੋਂ ਹੀ ਚੋਣ ਪ੍ਰਚਾਰ ਦਾ ਮਾਹੌਲ ਗਰਮਾ ਗਿਆ ਹੈ । ਇਸ ਚੱਲਦੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗਣਗੇ। ਉਨ੍ਹਾਂ ਦੇ ਸਥਾਨ ‘ਚ ਵੀ ਬਦਲਾਅ ਕੀਤੇ ਗਏ ਹਨ। ਹੁਣ ਉਹ ਸੋਰਾਂਵ ਦੀ ਥਾਂ ਬੇਲਾ ਕੱਛਾਰ ‘ਚ ਰੈਲੀ ਨੂੰ ਸੰਬੋਧਨ ਕਰਨਗੇ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਜਪਾ ਦੇ ਸਟਾਰ ਪ੍ਰਚਾਰਕ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹਿਰ ਪੱਛਮੀ ਵਿਧਾਨ ਸਭਾ ‘ਚ ਪਾਰਟੀ ਉਮੀਦਵਾਰ ਦੇ ਹੱਕ ‘ਚ ਪ੍ਰਚਾਰ ਕਰਨਗੇ। ਇਸੇ ਲੜੀ ਤਹਿਤ ਉਹ ਉੱਤਰੀ ਅਤੇ ਦੱਖਣੀ ਸ਼ਹਿਰਾਂ ‘ਚ ਰੋਡ ਸ਼ੋਅ ਵੀ ਕਰਨਗੇ। ਇਸ ਦੇ ਨਾਲ ਹੀ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਵੀ ਮੰਗਲਵਾਰ ਨੂੰ ਜ਼ਿਲ੍ਹੇ ‘ਚ ਹੋਣਗੇ।ਉਹ ਕਰਛਨਾ ਦੇ ਗੜਵਾ ਖੁਰਦ ਵਿਖੇ ਇਕੱਠ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਚੌਧਰੀ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਵੀ ਜ਼ਿਲ੍ਹੇ ‘ਚ ਹੋਣਗੇ।