Site icon TheUnmute.com

ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ GNDU ਯੂਨੀਵਰਸਿਟੀ ਪਹੁੰਚਣ ‘ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ

Maulana Abul

ਅੰਮ੍ਰਿਤਸਰ, 10 ਜਨਵਰੀ 2024: ਦੇਸ਼ ਦੀ ਮਾਣਯੋਗ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੂੰ ਰਾਸ਼ਟਰਪਤੀ ਭਵਨ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਵਿੱਚ ਦੇਸ਼ ਦੀ ਖੇਡਾਂ ਦੀ ਸਰਵਉੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ (Maulana Abul Kalam Azad Trophy) ਪ੍ਰਦਾਨ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹ ਟਰਾਫੀ ਰਿਕਾਰਡ 25ਵੀਂ ਵਾਰ ਪ੍ਰਾਪਤ ਕੀਤੀ ਤੇ ਮਾਕਾ ਟਰਾਫੀ ਦਾ ਨਵਾਂ ਰਿਕਾਰਡ ਵੀ ਬਣਿਆ ਹੈ |

ਟਰਾਫੀ ਪ੍ਰਾਪਤ ਕਰਨ ਮੌਕੇ ਉਨ੍ਹਾਂ ਨਾਲ ਡਾ. ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ/ਦਫਤਰ ਡਾਇਰੈਕਟਰ ਸਪੋਰਟਸ ਹਾਜ਼ਰ ਸਨ। ਸਮਾਗਮ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ ਜਿਸ ਤੋਂ ਬਾਅਦ ਅੱਜ ਟਰਾਫੀ ਲੈ ਕੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਵੀਸੀ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪ੍ਰਸ਼ਾਸਨ ਵੱਲੋਂ ਢੋਲ ਵਜਾ ਕੇ ਭੰਗੜੇ ਪਾ ਕੇ ਨਿੱਘਾ ਸਵਾਗਤ ਕੀਤਾ |

ਇਸ ਦੌਰਾਨ ਸਤਪਾਲ ਸੋਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਅਜੇ ਤੱਕ ਕੋਈ ਵੀ ਯੂਨੀਵਰਸਿਟੀ ਇੰਨੀ ਵਾਰ ਇਹ ਟਰਾਫੀ (Maulana Abul Kalam Azad Trophy)  ਪ੍ਰਾਪਤ ਨਹੀਂ ਕਰ ਸਕੀ। ਇਹ ਵੱਕਾਰੀ ਟਰਾਫੀ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਣ ਤੇ ਸਨਮਾਨ ਕੇਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੀ ਨਹੀਂ ਮਿਲਆ ਸਗੋਂ ਇਹ ਮਾਣ ਸਮੁੱਚੇ ਪੰਜਾਬ ਅਤੇ ਸਮੂਹ ਪੰਜਾਬੀਆਂ ਦੇ ਹਿੱਸੇ ਆਇਆ ਹੈ।

ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਪੋਰਟਸ ਦੀਆਂ ਖਿਡਾਰਨਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ 25ਵੀਂ ਵਾਰ ਯੂਨੀਵਰਸਿਟੀ ਵੱਲੋਂ ਟਰੋਫੀ ਜਿੱਤਣਾ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਨੂੰ ਆਪਣੇ ਆਪ ‘ਤੇ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿੱਸਾ ਹਾਂ |

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੁਣ ਤੱਕ ਛੇ ਪਦਮਸ਼੍ਰੀ, ਦੋ ਦਰੋਣਾਚਾਰੀਆ, ਦੋ ਧਿਆਨ ਚੰਦ ਅਵਾਰਡ, 36 ਅਰਜੁਨ ਅਵਾਰਡ ਅਤੇ 44 ਮਹਾਰਾਜਾ ਰਣਜੀਤ ਸਿੰਘ ਐਵਾਰਡ ਹੋਰ ਕਈ ਪ੍ਰਾਪਤੀਆਂ ਦੇਸ਼ ਦੀ ਝੋਲੀ ਪਾਏ
ਹਨ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਯੂਨੀਵਰਸਿਟੀ ਦੀਆਂ ਸ਼ਲਾਘਾਯੋਗ ਖੇਡ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਯੂਨੀਵਰਸਿਟੀ ਕੈਂਪਸ ਵਿਖੇ ਸੈਂਟਰ ਆਫ ਐਕਸਾਲੈਂਸ ਇਨ ਸਪੋਰਟਸ ਸਾਇੰਸਿਜ਼ ਅਤੇ ਜੀਐੱਨਡੀਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਸਥਾਪਤ ਕੀਤਾ ਗਿਆ ਹੈ। ਹੋਰਨਾਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਯੂਨੀਵਰਸਿਟੀ ਵਿਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿਗਿਆਨਕ ਸਿਖਲਾਈ ਦਿੱਤੀ ਜਾ ਰਹੀ ਹੈ।

Exit mobile version