July 4, 2024 5:12 pm
winter session

ਸੰਸਦ ਭਵਨ ‘ਚ ਜਬਰਦਸਤ ਕੋਰੋਨਾ ਧਮਾਕਾ, ਪੜੋ ਪੂਰੀ ਖ਼ਬਰ

ਚੰਡੀਗੜ੍ਹ 9 ਜਨਵਰੀ 2022: ਕੋਰੋਨਾ (Corona) ਦੀ ਤੀਜੀ ਲਹਿਰ ਦੀ ਦਸਤਕ ਨੇ ਦੇਸ਼ ਭਰ ਦੀ ਚਿੰਤਾ ਵਧਾ ਦਿੱਤੀ ਹੈ |ਕੋਰੋਨਾ (Corona) ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਦੇ ਚਲਦਿਆਂ ਸ਼ਨੀਵਾਰ ਨੂੰ ਸੰਸਦ ਭਵਨ (Parliament House) ‘ਚ ਜਬਰਦਸਤ ਕੋਰੋਨਾ ਧਮਾਕਾ ਹੋਇਆ। ਦਰਅਸਲ, 6 ਅਤੇ 7 ਜਨਵਰੀ ਨੂੰ ਕੋਵਿਡ-19 ਜਾਂਚ ਲਈ ਸੰਸਦ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਸੁਰੱਖਿਆ ਕਰਮਚਾਰੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 400 ਤੋਂ ਵੱਧ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।