ਸ਼ਹੀਦ ਹੋਏ ਫ਼ੌਜੀ

ਗੁਰਦਾਸਪੁਰ: ਸ਼ਹੀਦ ਹੋਏ ਫ਼ੌਜੀ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਗੁਰਦਸਪੁਰ 15 ਜੂਨ 2022: ਗੁਰਦਸਪੁਰ ਦੇ ਪਿੰਡ ਮਲਕਪੁਰ ਦੇ ਫ਼ੌਜੀ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਫ਼ੌਜੀ ਗੁਰਪ੍ਰੀਤ ਸਿੰਘ 2013 ਵਿੱਚ ਭਾਰਤੀ ਫ਼ੌਜ ‘ਚ ਭਰਤੀ ਹੋਇਆ ਸੀ ਅਤੇ ਉਹ 14 ਪੰਜਾਬ ਵਿੱਚ ਤਾਇਨਾਤ ਸੀ। ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਅੱਜ ਉਸਦੇ ਜੱਦੀ ਪਿੰਡ ਪਹੁੰਚਾਈ ਗਈ, ਜਿਥੇ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਫੌਜੀ ਦੀ ਦੇਹ ਪਿੰਡ ਪਹੁੰਚਣ ‘ਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।

ਪਰ ਇਸ ਮੌਕੇ ਕੋਈ ਵੀ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਉਥੇ ਨਹੀਂ ਪਹੁੰਚਿਆ। ਮ੍ਰਿਤਕ ਫੌਜੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ, “ਉਹਨਾਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ, ਪਰ ਇਸ ਗੱਲ ਦਾ ਅਫ਼ਸੋਸ ਵੀ ਹੈ ਕਿ ਕੋਈ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ।”

Scroll to Top