Site icon TheUnmute.com

Mark Zuckerberg: ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਮਾਰਕ ਜ਼ੁਕਰਬਰਗ, ਖੇਡਿਆ ਇਹ ਦਾਅ

Mark Zuckerberg

ਚੰਡੀਗੜ੍ਹ, 04 ਅਕਤੂਬਰ 2024: ਫੇਸਬੁੱਕ ਦੀ ਮੂਲ ਕੰਪਨੀ ਮੇਟਾ ਪਲੇਟਫਾਰਮ ਦੇ ਸੀਈਓ ਮਾਰਕ ਜ਼ੁਕਰਬਰਗ (Mark Zuckerberg) ਵੀਰਵਾਰ ਨੂੰ ਪਹਿਲੀ ਵਾਰ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਦੌਲਤ ਦੇ ਮਾਮਲੇ ‘ਚ ਜ਼ੁਕਰਬਰਗ ਨੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਮੈਟਾ ਪਲੇਟਫਾਰਮ ਦੇ ਸ਼ੇਅਰਾਂ ‘ਚ ਲਗਾਤਾਰ ਵਾਧੇ ਕਾਰਨ ਹੋਇਆ ਹੈ।

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਜ਼ੁਕਰਬਰਗ ਦੀ ਕੁੱਲ ਸੰਪਤੀ ਵੀਰਵਾਰ ਨੂੰ 206.2 ਬਿਲੀਅਨ ਡਾਲਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ। ਇਸ ਵਾਧੇ ਨੇ ਜ਼ੁਕਰਬਰਗ ਨੂੰ ਦੌਲਤ ਦੇ ਮਾਮਲੇ ‘ਚ ਐਮਾਜ਼ਾਨ ਦੇ ਬੇਜੋਸ ਤੋਂ $ 1.1 ਬਿਲੀਅਨ ਅੱਗੇ ਰੱਖਿਆ ਹੈ। ਹੁਣ ਇਸ ਮਾਮਲੇ ‘ਚ ਸਿਰਫ ਟੇਸਲਾ ਦੇ ਐਲਨ ਮਸਕ ਹੀ ਉਨ੍ਹਾਂ ਤੋਂ ਅੱਗੇ ਹਨ। ਜਿਨ੍ਹਾਂ ਦੀ ਜਾਇਦਾਦ ਜ਼ੁਕਰਬਰਗ ਤੋਂ ਕਰੀਬ 50 ਅਰਬ ਡਾਲਰ ਜ਼ਿਆਦਾ ਹੈ।

ਦੂਜੀ ਤਿਮਾਹੀ ਦੇ ਵਿਕਰੀ ਅੰਕੜਿਆਂ ਦੀ ਉਮੀਦ ਨਾਲੋਂ ਬਿਹਤਰ ਰਿਪੋਰਟ ਕਰਨ ਅਤੇ AI ਚੈਟਬੋਟਸ ਨੂੰ ਸ਼ਕਤੀ ਦੇਣ ਵਾਲੇ ਵੱਡੇ ਭਾਸ਼ਾ ਮਾਡਲਾਂ ਵੱਲ ਕਦਮ ਵਧਾਉਣ ਤੋਂ ਬਾਅਦ ਮੈਟਾ ਸ਼ੇਅਰਾਂ ‘ਚ 23% ਦਾ ਵਾਧਾ ਹੋਇਆ ਹੈ। ਵੀਰਵਾਰ ਨੂੰ ਕੰਪਨੀ ਦੇ ਸ਼ੇਅਰ $582.77 ਦੇ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਏ।

ਮੈਟਵਰਸ ਅਤੇ ਏਆਈ ‘ਤੇ ਜ਼ੁਕਰਬਰਗ (Mark Zuckerberg) ਦੇ ਜਿਸ ਦਾਅ ਨੂੰ ਸ਼ੁਰੂ ‘ਚ ਵੱਡੀ ਅਸਫਲਤਾ ਵਜੋਂ ਦੇਖਿਆ ਗਿਆ ਸੀ ਉਹ ਹਾਲ ਹੀ ਦੇ ਮਹੀਨਿਆਂ ‘ਚ ਸਫਲ ਸਾਬਤ ਹੋਇਆ ਹੈ | ਮੈਟਾ ਨੇ ਡਾਟਾ ਸੈਂਟਰਾਂ ਅਤੇ ਕੰਪਿਊਟਿੰਗ ਪਾਵਰ ‘ਤੇ ਬਹੁਤ ਜ਼ਿਆਦਾ ਖਰਚ ਕੀਤਾ ਹੈ। ਜ਼ੁਕਰਬਰਗ ਏਆਈ ਰੇਸ ‘ਚ ਲੀਡ ਲੈਣ ਦੀ ਦਿਸ਼ਾ ‘ਚ ਕੰਮ ਕਰ ਰਿਹਾ ਹੈ। ਕੰਪਨੀ ਨੇ ਹੋਰ ਲੰਬੇ ਸਮੇਂ ਦੇ ਪ੍ਰੋਜੈਕਟਾਂ ‘ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿੱਚ Orion Augmented Reality Glasses ਵੀ ਸ਼ਾਮਲ ਹਨ, ਜਿਨ੍ਹਾਂ ਦਾ ਕੰਪਨੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ।

Exit mobile version