Site icon TheUnmute.com

ICC Rankings: ਮਾਰਕਸ ਸਟੋਨਿਸ ਬਣਿਆ ਟੀ-20 ਦਾ ਨੰਬਰ-1 ਆਲਰਾਊਂਡਰ, ਸੂਰਿਆਕੁਮਾਰ ਬੱਲੇਬਾਜ਼ਾਂ ‘ਚ ਚੋਟੀ ‘ਤੇ ਬਰਕਰਾਰ

Marcus stoinis

ਚੰਡੀਗੜ੍ਹ, 19 ਜੂਨ, 2024: ਆਈਸੀਸੀ ਨੇ ਟੀ-20 ਵਿਸ਼ਵ ਕੱਪ 2024 ਦਰਮਿਆਨ ਤਾਜ਼ਾ ਟੀ-20 ਰੈਂਕਿੰਗ ਜਾਰੀ ਕਰ ਦਿੱਤੀ ਹੈ। ਆਸਟਰੇਲੀਆ ਦੇ ਮਾਰਕਸ ਸਟੋਇਨਿਸ (Marcus stoinis) ਨੇ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ਵਿੱਚ ਅਫਗਾਨਿਸਤਾਨ ਦੇ ਮੁਹੰਮਦ ਨਬੀ ਨੂੰ ਪਛਾੜ ਕੇ ਨੰਬਰ ਇੱਕ ਆਲਰਾਊਂਡਰ ਬਣ ਗਿਆ ਹੈ। ਮੌਜੂਦਾ ਐਡੀਸ਼ਨ ਵਿੱਚ, ਛੇ ਵਿਕਟਾਂ ਲੈਣ ਤੋਂ ਇਲਾਵਾ, ਸਟੋਇਨਿਸ ਨੇ ਵੀ ਬੱਲੇ ਨਾਲ ਉਪਯੋਗੀ ਯੋਗਦਾਨ ਪਾਇਆ ਅਤੇ ਆਸਟਰੇਲੀਆ ਨੂੰ ਸੁਪਰ ਅੱਠ ਤੱਕ ਪਹੁੰਚਣ ਵਿੱਚ ਮੱਦਦ ਕੀਤੀ। ਭਾਰਤ ਦਾ ਸੂਰਿਆਕੁਮਾਰ ਯਾਦਵ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਨੰਬਰ ਇੱਕ ਬੱਲੇਬਾਜ਼ ਬਣਿਆ ਹੋਇਆ ਹੈ। ਫਿਲ ਸਾਲਟ, ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ ‘ਤੇ ਹਨ।

ਸਟੋਇਨਿਸ (Marcus stoinis) ਨੂੰ ਨੰਬਰ ਇਕ ਆਲਰਾਊਂਡਰ ਬਣਨ ਲਈ ਇਕ ਸਥਾਨ ਦਾ ਫਾਇਦਾ ਹੋਇਆ, ਜਦਕਿ ਨਬੀ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ। ਆਲਰਾਊਂਡਰਾਂ ‘ਚ ਸ਼੍ਰੀਲੰਕਾ ਦੇ ਕਪਤਾਨ ਵਨਿੰਦੂ ਹਸਾਰੰਗਾ ਦੂਜੇ ਅਤੇ ਬੰਗਲਾਦੇਸ਼ ਦੇ ਤਜਰਬੇਕਾਰ ਸ਼ਾਕਿਬ ਅਲ ਹਸਨ ਤੀਜੇ ਸਥਾਨ ‘ਤੇ ਹਨ। ਨਬੀ ਚੌਥੇ, ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਛੇਵੇਂ ਅਤੇ ਭਾਰਤ ਦੇ ਹਾਰਦਿਕ ਪੰਡਯਾ ਸੱਤਵੇਂ ਸਥਾਨ ‘ਤੇ ਹਨ। ਪੰਡਯਾ ਨੂੰ ਤਿੰਨ ਮੈਚਾਂ ‘ਚ ਸ਼ਾਨਦਾਰ ਗੇਂਦਬਾਜ਼ੀ ਕਾਰਨ ਇਕ ਸਥਾਨ ਦਾ ਫਾਇਦਾ ਹੋਇਆ। ਪੰਡਯਾ ਚੋਟੀ ਦੇ 10 ਟੀ-20 ਆਲਰਾਊਂਡਰਾਂ ‘ਚ ਇਕਲੌਤਾ ਭਾਰਤੀ ਖਿਡਾਰੀ ਹੈ।

ਗੇਂਦਬਾਜ਼ਾਂ ਵਿੱਚ ਹਸਾਰੰਗਾ ਤੀਜੇ, ਰਾਸ਼ਿਦ ਚੌਥੇ, ਨੌਰਟਜੇ ਪੰਜਵੇਂ ਅਤੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਛੇਵੇਂ ਸਥਾਨ ’ਤੇ ਹਨ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਸੱਤਵੇਂ ਸਥਾਨ ‘ਤੇ, ਐਡਮ ਜ਼ਾਂਪਾ ਅੱਠਵੇਂ ਸਥਾਨ ‘ਤੇ ਅਤੇ ਭਾਰਤ ਦੇ ਅਕਸ਼ਰ ਪਟੇਲ ਨੌਵੇਂ ਸਥਾਨ ‘ਤੇ ਹਨ। ਅਕਸ਼ਰ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ। ਸ਼੍ਰੀਲੰਕਾ ਦੇ ਮਹਿਸ਼ ਤੀਕਸ਼ਨਾ 10ਵੇਂ ਸਥਾਨ ‘ਤੇ ਹਨ। ਸਿਖਰ ਦੇ 10 ਟੀ-20 ਗੇਂਦਬਾਜ਼ਾਂ ਵਿੱਚ ਅਕਸਰ ਇਕਲੌਤਾ ਭਾਰਤੀ ਖਿਡਾਰੀ ਹੈ।

Exit mobile version