June 30, 2024 1:11 pm
Kulgam

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਬੱਦਲ ਫਟਣ ਕਾਰਨ ਕਈ ਪਿੰਡ ਡੁੱਬੇ

ਚੰਡੀਗੜ੍ਹ 27 ਅਗਸਤ 2022: ਜੰਮੂ-ਕਸ਼ਮੀਰ ਦੇ ਕੁਲਗਾਮ (Kulgam) ਜ਼ਿਲ੍ਹੇ ਦੇ ਉਪਰਲੇ ਹਿੱਸੇ ‘ਚ ਸ਼ਨੀਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਕਈ ਪਿੰਡਾਂ ਦੇ ਡੁੱਬਣ ਦੀਆਂ ਖ਼ਬਰ ਹੈ। ਜ਼ਿਲ੍ਹਾ ਉਪ ਮੰਡਲ ਮੈਜਿਸਟਰੇਟ ਨੂਰ ਅਬਾਦ ਬਸ਼ੀਰ-ਉਲ-ਹਸਨ ਨੇ ਕਿਹਾ ਕਿ ਇੱਕ ਰਾਹਤ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ, ਹਾਲਾਂਕਿ ਇਸ ਘਟਨਾ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਸ ਦੇ ਨਾਲ ਹੀ ਇੱਕ ਸਥਾਨਕ ਨਾਗਰਿਕ ਅਨੁਸਾਰ ਗੰਦੇ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਣ ਕਾਰਨ ਇਹ ਹੇਠਾਂ ਸਥਿਤ ਪਿੰਡਾਂ ਦੇ ਘਰਾਂ ਅਤੇ ਸਕੂਲਾਂ ਵਿੱਚ ਪਾਣੀ ਭਰ ਗਿਆ ਹੈ |ਉਨ੍ਹਾਂ ਕਿਹਾ ਕਿ ਵੱਧ ਰਹੇ ਪਾਣੀ ਨੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।