T20I team

ਵਿਰਾਟ ਕੋਹਲੀ ਤੇ ਰੋਹਿਤ ਸਮੇਤ ਕਈ ਸੀਨੀਅਰ ਖਿਡਾਰੀਆਂ ਨੂੰ T20I ਟੀਮ ਤੋਂ ਕੀਤਾ ਜਾ ਸਕਦਾ ਹੈ ਬਾਹਰ

ਚੰਡੀਗੜ੍ਹ 29 ਨਵੰਬਰ 2022: ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਟੀਮ ‘ਚ ਕੁਝ ਵੱਡੇ ਬਦਲਾਅ ਦੀ ਉਮੀਦ ਹੈ। ਇੰਗਲੈਂਡ ਦੇ ਹੱਥੋਂ ਦੱਸ ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਸੀਨੀਅਰ ਖਿਡਾਰੀਆਂ ਨੂੰ T20I ਟੀਮ (T20I team) ਤੋਂ ਬਾਹਰ ਕੀਤਾ ਜਾ ਸਕਦਾ ਹੈ। ਟੂਰਨਾਮੈਂਟ ਤੋਂ ਬਾਅਦ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਟੀ-20 ਸੈੱਟਅੱਪ ‘ਚ ਰੋਹਿਤ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀਆਂ ਦੇ ਭਵਿੱਖ ਬਾਰੇ ਪੁੱਛਿਆ ਗਿਆ।

ਪ੍ਰੈੱਸ ਕਾਨਫਰੰਸ ‘ਚ ਕੋਚ ਨੇ ਕਿਹਾ ਕਿ ਪਰਿਵਰਤਨ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਦ੍ਰਾਵਿੜ ਭਾਵੇਂ ਕੁਝ ਵੀ ਕਹਿਣ, ਪਰ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਪਤਾਨ ਰੋਹਿਤ, ਕੋਹਲੀ ਅਤੇ ਆਰ ਅਸ਼ਵਿਨ ਨੂੰ ਹੌਲੀ-ਹੌਲੀ T20I ਟੀਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤ ਨੇ ਅਗਲੇ ਸਾਲ ਆਪਣੀ ਮੇਜ਼ਬਾਨੀ ‘ਚ ਵਨਡੇ ਵਿਸ਼ਵ ਕੱਪ 2023 ‘ਚ ਹਿੱਸਾ ਲੈਣਾ ਹੈ ਅਤੇ ਹੁਣ ਟੀਮ ਦੀ ਨਜ਼ਰ 50 ਓਵਰਾਂ ਦੇ ਫਾਰਮੈਟ ‘ਤੇ ਹੈ।

ਨਿਊਜ਼ ਏਜੰਸੀ ਪੀਟੀਆਈ ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਬੋਰਡ ਹਾਰਦਿਕ ਪੰਡਯਾ ਨੂੰ ਪਹਿਲਾਂ ਨਾਲੋਂ ਲੰਬੇ ਸਮੇਂ ਲਈ ਕਪਤਾਨੀ ਸੌਂਪ ਸਕਦਾ ਹੈ ਕਿਉਂਕਿ ਸੀਨੀਅਰਜ਼ ਟੈਸਟ ਅਤੇ ਵਨਡੇ ‘ਤੇ ਧਿਆਨ ਦੇ ਸਕਦੇ ਹਨ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਬੋਰਡ ਕਿਸੇ ਨੂੰ ਵੀ ਸੰਨਿਆਸ ਲੈਣ ਲਈ ਮਜਬੂਰ ਨਹੀਂ ਕਰੇਗਾ ਪਰ ਸੀਨੀਅਰ ਖਿਡਾਰੀਆਂ ਨੂੰ ਹੌਲੀ-ਹੌਲੀ ਟੀ-20 ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ 2024 ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਟੀਮ ਹੋਵੇਗੀ।

ਸੂਤਰ ਨੇ ਕਿਹਾ, ਬੀਸੀਸੀਆਈ ਕਦੇ ਵੀ ਕਿਸੇ ਨੂੰ ਸੰਨਿਆਸ ਲੈਣ ਲਈ ਨਹੀਂ ਕਹਿੰਦਾ। ਇਹ ਇੱਕ ਨਿੱਜੀ ਫੈਸਲਾ ਹੈ। ਪਰ ਹਾਂ, 2023 ‘ਚ ਕੁਝ ਹੀ ਟੀ-20 ਮੈਚ ਹੋਣੇ ਹਨ, ਜ਼ਿਆਦਾਤਰ ਸੀਨੀਅਰ ਖਿਡਾਰੀ ਉਸ ਦੌਰਾਨ ਵਨਡੇ ਅਤੇ ਟੈਸਟ ਮੈਚਾਂ ‘ਤੇ ਧਿਆਨ ਦੇਣਗੇ। ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨ ਦੀ ਲੋੜ ਨਹੀਂ ਹੈ। ਤੁਸੀਂ ਅਗਲੇ ਸਾਲ ਜ਼ਿਆਦਾਤਰ ਸੀਨੀਅਰਜ਼ ਨੂੰ ਟੀ-20 ਖੇਡਦੇ ਨਹੀਂ ਦੇਖ ਸਕੋਗੇ।

Scroll to Top