Site icon TheUnmute.com

ਪ੍ਰੋ ਲੀਗ ‘ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨਗੇ ਮਨਪ੍ਰੀਤ ਸਿੰਘ

Manpreet Singh

ਚੰਡੀਗੜ੍ਹ 28 ਜਨਵਰੀ 2022: ਟੋਕੀਓ ਓਲੰਪਿਕ ਖੇਡਾਂ ‘ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੇ ਮਨਪ੍ਰੀਤ ਸਿੰਘ (Manpreet Singh) ਨੂੰ ਦੱਖਣੀ ਅਫਰੀਕਾ ਅਤੇ ਫਰਾਂਸ ਖਿਲਾਫ ਹੋਣ ਵਾਲੀਆਂ ਐੱਫ.ਆਈ.ਐੱਚ. ਉਹ ਪ੍ਰੋ ਲੀਗ (Pro League) ਮੈਚਾਂ ‘ਚ ਭਾਰਤ ਦੀ ਕਪਤਾਨੀ ਸੌਂਪੀ ਗਈ ਹੈ , ਪ੍ਰੋ ਲੀਗ (Pro League) ਮੈਚ 8 ਤੋਂ 12 ਫਰਵਰੀ ਤੱਕ ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ‘ਚ ਖੇਡੇ ਜਾਣਗੇ। ਇਸਦੇ ਚਲਦੇ ਹਾਕੀ ਇੰਡੀਆ ਨੇ ਵੀਰਵਾਰ ਨੂੰ ਦੱਖਣੀ ਅਫਰੀਕਾ ਦੌਰੇ ਲਈ 20 ਮੈਂਬਰੀ ਭਾਰਤੀ ਹਾਕੀ ਟੀਮ ਦੀ ਘੋਸ਼ਣਾ ਕੀਤੀ ਗਈ , ਇਸ ਲੀਗ ਦੌਰਾਨ ‘ਚ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਉਪ-ਕਪਤਾਨ ਹੋਣਗੇ। ਭਾਰਤੀ ਹਾਕੀ ਟੀਮ ਇੱਕ ਵਿਅਸਤ ਸੀਜ਼ਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ , ਜਿਸ ਵਿੱਚ ਬਰਮਿੰਘਮ ‘ਚ ਰਾਸ਼ਟਰਮੰਡਲ ਖੇਡਾਂ ਅਤੇ ਹਾਂਗਜ਼ੂ, ਚੀਨ ਵਿੱਚ ਏਸ਼ੀਅਨ ਖੇਡਾਂ ਸ਼ਾਮਲ ਹਨ, ਜਨਵਰੀ 2023 ਵਿੱਚ 4 ਪ੍ਰੋ ਲੀਗ ਮੈਚਾਂ ਦੇ ਨਾਲ ਇਸ ਸਾਲ ਦੇ ਅੰਤ ‘ਚ ਉੜੀਸਾ ਵਿੱਚ ਸੀਨੀਅਰ ਪੁਰਸ਼ ਵਿਸ਼ਵ ਕੱਪ ਦੀ ਅਗਵਾਈ ਕਰਨਗੇ।

Exit mobile version