ਚੰਡੀਗੜ੍ਹ 20 ਜੂਨ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ‘ਚ ਅੱਜ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁੰਦਰਾ ਤੋਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ | ਜਿਨ੍ਹਾਂ ਤੋਂ ਪੁਲਿਸ ਨੇ ਇਨ੍ਹਾਂ ਸ਼ੂਟਰਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ | ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ 6 ਸ਼ੂਟਰਾਂ ਦੀ ਪਛਾਣ ਕੀਤੀ ਹੈ। ਅੱਜ ਗੁਜਰਾਤ ਦੇ ਮੁੰਦਰਾਂ ਤੋਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਕੋਲੋਂ ਇੱਕ ਅੰਡਰ ਬੈਰਲ ਗ੍ਰਨੇਡ ਲਾਂਚਰ ਸਮੇਤ ਅੱਠ ਉੱਚ ਵਿਸਫੋਟਕ ਗ੍ਰਨੇਡ ਮਿਲੇ ਹਨ।
ਪੁਲਿਸ ਅਨੁਸਾਰ ਕਤਲ ਕੇਸ ‘ਚ AK-47 ਦਾ ਇਸਤਮਾਲ ਕੀਤਾ ਗਿਆ ਹੈ ਅਤੇ ਮਨਪ੍ਰੀਤ ਮਨੂੰ ਨਾਮ ਦੇ ਬਦਮਾਸ਼ ਨੇ ਸਿੱਧੂ ਮੂਸੇਵਾਲਾ ‘ਤੇ AK-47 ਨਾਲ ਫਾਈਰਿੰਗ ਕੀਤੀ ਸੀ। ਮੰਨੂ ਨੇ ਪਹਿਲਾਂ ਸਿੱਧੂ ਮੂਸੇਵਾਲਾ ‘ਤੇ ਫਾਇਰਿੰਗ ਕੀਤੀ ਅਤੇ ਬਾਅਦ ‘ਚ 6 ਲੋਕਾਂ ਨੇ ਫਾਇਰਿੰਗ ਕੀਤੀ। ਜਿਸਤੋਂ ਬਾਅਦ ਸਾਰੇ ਅਲੱਗ ਅਲੱਗ ਜਗ੍ਹਾ ਚਲੇ ਗਏ |
ਉਨ੍ਹਾਂ ਕਿਹਾ ਇਨ੍ਹਾਂ ਸਾਰਿਆਂ ਦਾ ਗੋਲਡੀ ਬਰਾੜ ਨਾਲ ਸਿੱਧਾ ਸੰਪਰਕ ਸੀ | ਉਨ੍ਹਾਂ ਕਿਹਾ 9 ਇਲੈਕਟ੍ਰਾਨਿਕ ਡੈਟੋਨੇਟਰ ਇੱਕ ਅਸਾਲਟ ਰਾਈਫਲ ਹੈ ਜਿਸ ਵਿੱਚ 20 ਰਾਊਂਡ ਹਨ। ਇਸ ਤੋਂ ਇਲਾਵਾ 3 ਪਿਸਤੌਲ ਅਤੇ 36 ਕਾਰਤੂਸ ਬਰਾਮਦ ਹੋਏ ਹਨ | ਦਿੱਲੀ ਪੁਲਿਸ ਨੇ ਦਸਿਆ ਕਿ ਇਨ੍ਹਾਂ ਗੈਂਗਸਟਰਾਂ ਦਾ ਪਲਾਨ ਇਸ ਤਰ੍ਹਾਂ ਦਾ ਸੀ ਕਿ ਜੇਕਰ ਗੋਲੀਆਂ ਨਾਲ ਗੱਲ ਨਾ ਬਣੇ ਤਾਂ ਗ੍ਰਨੇਡ ਵੀ ਵਰਤੇ ਜਾਣੇ ਸਨ। ਗ੍ਰਨੇਡ ਚਲਾਉਣਾ ਇਨ੍ਹਾਂ ਦਾ ਬੈਕਅੱਪ ਪਲਾਨ ਸੀ |