July 7, 2024 6:27 pm
73rd Republic Day

ਮਨਪ੍ਰੀਤ ਬਾਦਲ ਨੇ ਪੋਲੋ ਗਰਾਊਂਡ ਵਿਖੇ ਗਣਤੰਤਰ ਦਿਵਸ ਮੌਕੇ ‘ਤੇ ਕੌਮੀ ਝੰਡਾ ਲਹਿਰਾਇਆ

ਪਟਿਆਲਾ 26 ਜਨਵਰੀ 2022: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ (Polo Ground) ਵਿਖੇ 73 ਵੇਂ ਗਣਤੰਤਰ ਦਿਵਸ (Republic Day) ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ| ਇਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਪੁਲਸ ਦੇ ਜਵਾਨਾਂ ਦੀ ਟੁਕੜੀ ਤੋਂ ਮਾਰਚ ਪਾਸ ਦੀ ਸਲਾਮੀ ਲੈਂਦਿਆਂ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦਿੱਤਾ|