Raja Waring

ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ‘ਤੇ, 5 ਕਿੱਲੋ ਰੇਤ ਲਈ FIR ਇਕ ਗ਼ਰੀਬ ਕਿਸਾਨ ਉੱਤੇ: ਰਾਜਾ ਵੜਿੰਗ

ਚੰਡੀਗੜ੍ਹ 17 ਮਈ 2022: ਸੂਬਾ ਸਰਕਾਰ ਵਲੋਂ ਨਜਾਇਜ਼ ਮਾਇਨਿੰਗ (illegal mining) ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਸਰਕਾਰ ਵਲੋਂ ਕੁਝ ਮਾਈਨਿੰਗ ਅਫਸਰਾਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ | ਇਸਦੇ ਚੱਲਦੇ ਜਲਾਲਾਬਾਦ ਦੇ ਪੁਲਿਸ ਥਾਣਾ ਸਦਰ ਵੱਲੋਂ ਕੱਲ੍ਹ ਨਾਜਾਇਜ਼ ਮਾਇਨਿੰਗ ਦੇ ਮਾਮਲੇ ਦੀ ਸੋਸ਼ਲ ਮੀਡੀਆ ਉਤੇ ਖੂਬ ਚਰਚਾ ਹੋਈ ਸੀ। ਇਸ ਦੌਰਾਨ ਛਾਪਾ ਮਾਰਨ ਗਈ ਪੁਲਿਸ ਨੇ ਇਥੇ ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ( Raja Waring) ਨੇ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਦੀ ਇਸ ਕਾਰਵਾਈ ਉਤੇ ਸਵਾਲ ਚੁੱਕੇ ਹਨ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ”ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ਤੇ ,5 ਕਿਲੋ ਰੇਤ ਦੀ FIR ਇਕ ਗ਼ਰੀਬ ਕਿਸਾਨ ਤੇ, ਅਤੇ ਪੰਜਾਬ ਭਰ ਵਿਚ ਚੱਲ ਰਹੀ ਕਈ ਸੌ ਕਰੋੜ ਦੀ ਨਜਾਇਜ਼ ਰੇਤ ਚੋਰੀ ਬਾਰੇ ਕੀ ਕਹਿਣਾ ਹੈ, ਨਾਲੇ ਕਿੱਥੇ ਹਨ ਕੇਜਰੀਵਾਲ ਜੀ ਦੇ 20 ਹਾਜਰ ਕਰੋੜ ਜੋ ਰੇਤੇ ਦੀ ਮਾਈਨਿੰਗ ਤੋਂ ਆਉਣੇ ਸਨ ?

ਜਿਕਰਯੋਗ ਹੈ ਕਿ ਇਸ ਮਾਮਲੇ ‘ਚ ਪੁਲਿਸ ਨੇ ਮੁਖ਼ਬਰ ਦੀ ਸ਼ਿਕਾਇਤ ਉਤੇ ਕ੍ਰਿਸ਼ਨ ਸਿੰਘ ਪੁੱਤਰ ਹੰਸਾ ਸਿੰਘ ਪਿੰਡ ਮੋਹਰ ਸਿੰਘ ਵਾਲਾ ਜੋ ਕਿ ਆਪਣੇ ਖੇਤ ਵਿੱਚ ਰੇਤ ਦੀ ਖੱਡ ਚਲਾਉਂਦਾ ਹੈ,ਉੱਥੇ ਰੇਡ ਕੀਤੀ ਗਈ ਹਾਲਾਂਕਿ ਮੌਕੇ ਉਤੇ ਪੁਲਿਸ ਨੂੰ ਉੱਥੋਂ ਨਾ ਤਾਂ ਕੋਈ ਟਰੈਕਟਰ ਟਰਾਲੀ, ਨਾ ਹੀ ਕੋਈ ਟਿੱਪਰ ਬਰਾਮਦ ਹੋਏ। ਉਥੋਂ ਇਕ ਕਹੀ, ਇੱਕ ਰੇਤਾ ਚੁੱਕਣ ਵਾਲੀ ਟੋਕਰੀ ਅਤੇ ਪੰਜ ਕਿੱਲੋ ਰੇਤ ਨੂੰ ਆਪਣੇ ਕਬਜ਼ੇ ਵਿੱਚ ਲਿਆ |

raja warring

ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਕ੍ਰਿਸ਼ਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ। ਜਿਸ ਦੀ ਤਲਾਸ਼ੀ ਲੈਣ ਉਤੇ ਪੁਲਿਸ ਨੂੰ ਸੌ ਰੁਪਿਆ ਵੀ ਬਰਾਮਦ ਹੋਇਆ। ਫਿਲਹਾਲ ਪੁਲਿਸ ਨੇ ਆਰੋਪੀ ਕ੍ਰਿਸ਼ਨ ਸਿੰਘ ਦੇ ਖਿਲਾਫ਼ ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ ਵਿਚ ਪਰਚਾ ਦਰਜ ਕਰ ਲਿਆ ਹੈ l

ਜਦੋਂ ਹੀ ਇਹ ਪੂਰੇ ਮਾਮਲੇ ਦੀ ਜਾਣਕਾਰੀ ਰੋਜ਼ਾਨਾ ਕਰਾਈਮ ਰਿਪੋਰਟ ਜ਼ਿਲ੍ਹਾ ਫ਼ਾਜ਼ਿਲਕਾ ਦੀ ਸਰਕਾਰੀ ਵੈੱਬਸਾਈਟ ਉਤੇ ਅਪਲੋਡ ਕਰ ਦਿੱਤੀ ਗਈ ਤਾਂ ਪੁਲਿਸ ਦੀ ਇਸ ਬਰਾਮਦਗੀ ਨੂੰ ਲੈ ਕੇ ਲੋਕ ਮਜ਼ਾਕ ਕਰਨ ਲੱਗ ਪਏ ਅਤੇ ਆਪਣੇ ਬਚਾਅ ਵਿੱਚ ਸਾਹਮਣੇ ਆਏ ਪੁਲਿਸ ਦੇ ਸਹਾਇਕ ਥਾਣੇਦਾਰ ਸਤਨਾਮ ਦਾਸ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਉਤੇ ਪੁਲਿਸ ਦੀ ਰੇਡ ਕੀਤੀ ਸੀ, ਉਥੇ ਰੇਤੇ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ l ਬੇਸ਼ੱਕ ਮੌਕੇ ਤੋਂ ਟਰੈਕਟਰ ਟਰਾਲੀ ਨਹੀਂ ਮਿਲੇ ਪ੍ਰੰਤੂ ਕਹੀ ਅਤੇ ਟੋਕਰੀ ਨੂੰ ਅਸੀਂ ਜ਼ਬਤ ਕਰ ਲਿਆ ਸੀ , ਜੋ ਪੰਜ ਕਿੱਲੋ ਰੇਤ ਦਾ ਜ਼ਿਕਰ ਮਾਮਲੇ ਵਿੱਚ ਕੀਤਾ ਗਿਆ ਹੈ l

Scroll to Top