TheUnmute.com

ਮਾਨ ਸਰਕਾਰ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਇਸ਼ਿਤਾਹਰਬਾਜ਼ੀ ‘ਤੇ ਲਾਇਆ ਜ਼ੋਰ: ਹਰਿਸਮਰਤ ਕੌਰ ਬਾਦਲ

ਚੰਡੀਗੜ੍ਹ 17 ਅਕਤੂਬਰ 2022: ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਇਸ਼ਿਤਾਹਰਬਾਜ਼ੀ ਨੂੰ ਲੈ ਕੇ ਵਿਰੋਧੀ ਧਿਰ ਨੇ ਇੱਕ ਵਾਰ ਫਿਰ ਮਾਨ ਸਰਕਾਰ ਨੂੰ ਘੇਰਿਆ ਹੈ | ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਅਤੇ ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਹਰਿਸਮਰਤ ਕੌਰ ਬਾਦਲ (Harismrat Kaur Badal) ਨੇ ‘ਆਪ’ ਪਾਰਟੀ ਪੰਜਾਬ ਸਰਕਾਰ ਵਲੋਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਜੰਮੂ ਕਸ਼ਮੀਰ ਵਿਚ ਪੰਜਾਬ ਬਾਰੇ ਕੀਤੀ ਜਾ ਰਹੀ ਇਸ਼ਤਿਹਾਰਾਜ਼ੀ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਹੈ।

ਇਸ ਦੌਰਾਨ ਹਰਿਸਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਕਰੋੜਾਂ ਰੁਪਏ ਦਾ ਖਰਚਾ ਦੂਜੇ ਸੂਬਿਆਂ ਵਿਚ ਇਸ਼ਿਤਾਹਰਬਾਜ਼ੀ ਲਈ ਕਰ ਰਹੀ ਹੈ। ਜਦੋਂਂ ਕਿ ਇਥੇ ਪੰਜਾਬ ਵਿਚ ਜੋ ਸਮੱਸਿਆਵਾਂ ਹਨ ਜਿਵੇਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਸਾਨੀ ਨੂੰ ਆ ਰਹੀ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਇਸ਼ਿਤਾਹਰਬਾਜ਼ੀ ਉਤੇ ਜ਼ੋਰ ਲਾਇਆ ਹੋਇਆ ਹੈ।

CM Mann

Exit mobile version