Site icon TheUnmute.com

ਮਾਨ ਸਰਕਾਰ ਨੇ ਬਦਲੀ ਨੌਜਵਾਨਾਂ ਦੀ ਕਿਸਮਤ: ਹਰ ਨੌਜਵਾਨ ਨੂੰ ਮਿਲੀ ਆਪਣੀ ਕਾਬਲੀਅਤ ਨਾਲ ਨੌਕਰੀ

Jobs

ਮਾਨ ਸਰਕਾਰ ਨੇ ਬਦਲੀ ਨੌਜਵਾਨਾਂ ਦੀ ਕਿਸਮਤ

ਹਰ ਨੌਜਵਾਨ ਨੂੰ ਮਿਲੀ ਆਪਣੀ ਕਾਬਲੀਅਤ ਨਾਲ ਨੌਕਰੀ

ਹਰ ਰੋਜ ਮਿਲ ਰਹੀਆਂ 51 ਨੌਕਰੀਆਂ ਨੇ ਬਣਾਇਆ ਰਿਕਾਰਡ

ਭਗਵੰਤ ਮਾਨ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਅਜਿਹਾ ਕੀਰਤੀਮਾਨ ਸਥਾਪਤ ਕੀਤਾ ਹੈ, ਜਿਸ ਨੇ ਕਈ ਨੌਜਵਾਨਾਂ ਦੇ ਭਵਿੱਖ ਨੂੰ ਰੁਸ਼ਨਾ ਦਿੱਤਾ ਹੈ। ਕਈ ਅਜਿਹੇ ਪਰਿਵਾਰਾਂ ਵਿੱਚ ਖੁਸ਼ੀਆਂ ਲਿਆ ਦਿੱਤੀਆਂ ਹਨ, ਜਿਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ (Government Jobs) ਕਰਨ ਦਾ ਸੋਭਾਗ ਮਿਲਿਆ ਹੈ। ਇਹ ਨੌਕਰੀਆਂ ਓਹਨਾ ਨੂੰ ਬਿਨਾ ਰਿਸ਼ਵਤ ਦਿੱਤੇ ਮਿਲੀਆਂ। ਨੌਕਰੀਆਂ ‘ਚ ਖਤਮ ਹੋਈ ਸਰਕਾਰੀ ਕਲਾਬਾਜਰੀ ਨੇ ਨੌਜਵਾਨਾਂ ਵਿੱਚ ਨਵੀ ਉਮੀਦ ਜਗਾ ਦਿੱਤੀ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ‘ਚ ਸੂਬੇ ਦੇ 45,560 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਇਤਿਹਾਸਿਕ ਰਿਕਾਰਡ ਸਥਾਪਤ ਕੀਤਾ ਹੈ। ਜਿਸ ਨਾਲ ਪਿਛਲੇ ਢਾਈ ਸਾਲਾਂ ‘ਚ ਔਸਤਨ ਰੋਜ਼ਾਨਾ 51 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਜਿਹੜਾ ਹੁਣ ਤੱਕ ਦਾ ਰਿਕਾਰਡ ਹੈ ।

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ ਕੀਤਾ ਤਾਂ ਉਹਨਾਂ ਦੇ ਚੇਹਰੇ ‘ਤੇ ਵੱਖਰੀ ਖੁਸ਼ੀ ਸੀ ਜਿਵੇ ਓਹਨਾ ਅਜਿਹਾ ਸੁਪਨਾ ਪੂਰਾ ਹੋਇਆ ਹੋਵੇ, ਜਿਹੜਾ ਓਹਨਾ ਨੇ ਰਾਤਾਂ ਦੀ ਨੀਂਦ ਨਾਲ ਨਹੀਂ ਸਗੋਂ ਖੁਲੀਆਂ ਅੱਖਾਂ ਨਾਲ ਵੇਖਿਆ ਸੀ | ਜਿਸ ਦਾ ਮਕਸਦ ਸੂਬੇ ਦੇ ਨੌਜਵਾਨਾਂ ‘ਚ ਮੁੜ ਆਸ ਪੈਦਾ ਕਰਨਾ ਸੀ |

Read More: ਏਡਜ ਪੀੜਤ ਮਰੀਜਾਂ ਨੂੰ ਗਲ ਨਾਲ ਲਾਵੇਗੀ ਮਾਨ ਸਰਕਾਰ

ਅਕਸਰ ਪਾਤਰ ਸਾਹਿਬ ਦੀਆਂ ਸਤਰਾਂ ਫੁੱਲਾਂ ਜੋਗੀ ਜਮੀਨ ਰੱਖਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਮਾਨ ਨੇ ਨੌਕਰੀਆਂ (Government Jobs) ਦੀ ਪਤਝੜ ‘ਚ ਬਹਾਰ ਲਿਆ ਕੇ ਕਈ ਪਰਿਵਾਰਾਂ ਦੀਆਂ ਕਲੀਆਂ ਨੂੰ ਫੁੱਲਾਂ ਦਾ ਰੂਪ ਦਿੱਤਾ | ਜਿਹੜੇ ਹੁਣ ਮਹਿਕ ਰਹੇ ਹਨ ਤੇ ਓਹਨਾ ਦੇ ਮਹਿਕ ਦੀ ਸੁਗੰਦ ਸਮਾਜ ਨੂੰ ਬਦਲਣ ‘ਚ ਭੂਮਿਕਾ ਨਿਭਾਉਣ ਵਾਲੀ ਹੈ |

ਮੁੱਖ ਮੰਤਰੀ ਮਾਨ ਸਾਹਿਬ ਦਾ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਉਣ ਦਾ ਸੰਕਲਪ ਸੀ | ਇਹ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣ | ਜਿਸ ਤੋਂ ਬਾਅਦ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ‘ਚ ਨੌਜਵਾਨਾਂ ਦਾ ਵਿਸ਼ਵਾਸ ਵਧਿਆ ਹੈ, ਜਿਸ ਕਰਕੇ ਉਹ ਵਿਦੇਸ਼ ਜਾਣ ਦਾ ਇਰਾਦਾ ਛੱਡ ਕੇ ਇਥੇ ਰਹਿ ਕੇ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਹਨ।

 

Exit mobile version