Site icon TheUnmute.com

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਮਨਜਿੰਦਰ ਸਿਰਸਾ ਨੇ ਦਿੱਤਾ ਵੱਡਾ ਬਿਆਨ

Manjinder Sirsa

ਚੰਡੀਗੜ੍ਹ 5 ਜਨਵਰੀ 2022: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਸੁਰੱਖਿਆ ‘ਚ ਕੁਤਾਹੀ ‘ਤੇ ਨਾਰਾਜ਼ਗੀ ਜਤਾਈ ਹੈ। ਮਨਜਿੰਦਰ ਸਿਰਸਾ (Manjinder Sirsa) ਨੇ ਕਿਹਾ ਕਿ ਅਜਿਹਾ ਅਚਾਨਕ ਨਹੀਂ ਹੋਇਆ। ਕਾਂਗਰਸ ਆਈ ਹੈ ਅਤੇ ਸਾਨੂੰ ਪੂਰੀ ਦੁਨੀਆ ਵਿੱਚ ਇੱਕ ਡਿਜ਼ਾਈਨ ਮਾਡਲ ਦੇ ਰੂਪ ਵਿੱਚ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1980 ਦੇ ਦਹਾਕੇ ਵਿੱਚ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਨੇ ਸਾਨੂੰ ਪੂਰੀ ਦੁਨੀਆ ‘ਚ ਅੱਤਵਾਦੀ ਬਣਾ ਕੇ ਮਾਰਨ ਦਾ ਕੰਮ ਕੀਤਾ ਸੀ। ਪਾਕਿਸਤਾਨ ‘ਤੇ ਆਈਐਸਆਈ ਇਹੀ ਚਾਹੁੰਦੀ ਹੈ। ਸਿਰਸਾ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਜੋ ਵੀ ਪਾਕਿਸਤਾਨ ਅਤੇ ਆਈ.ਐਸ.ਆਈ.ਚਾਹੁੰਦੀ ਹੈ, ਪੰਜਾਬ ‘ਤੇ ਕਾਂਗਰਸ ਦੀ ਸਰਕਾਰ ਚਾਹੁੰਦੀ ਹੈ।

ਸਿਰਸਾ ਨੇ ਕਿਸਾਨ ਭਰਾਵਾਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਵੱਲ ਧਿਆਨ ਦੇਣ ਕਿ ਅਸੀਂ ਕਿਸ ਤਰ੍ਹਾਂ ਬਦਨਾਮ ਹੋ ਰਹੇ ਹਾਂ। ਕਾਂਗਰਸ ਦਾ ਇੱਕ ਹੀ ਇਰਾਦਾ ਹੈ ਕਿ ਸਾਨੂੰ 1980 ਦੇ ਦਹਾਕੇ ਵਿੱਚ ਵਾਪਸ ਲਿਆ ਕੇ ਉਸੇ ਤਰ੍ਹਾਂ ਲੜਾਇਆ ਜਾਵੇ। ਸੱਤਾ ਹਾਸਲ ਕਰਨ ਲਈ ਕਾਂਗਰਸ ਕੁਝ ਵੀ ਕਰ ਸਕਦੀ ਹੈ।

Exit mobile version