July 4, 2024 8:29 pm
Jathedar of Sri Akal Takht Sahib

ਮਨਜਿੰਦਰ ਸਿਰਸਾ ਦੇ ਬੀਜੇਪੀ ਚ ਸ਼ਾਮਲ ਹੋਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ ਸਾਹਮਣੇ

ਅੰਮ੍ਰਿਤਸਰ 2 ਦਸੰਬਰ 2021 : ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ (Manjinder singh Sirsa) ਦਾ ਭਾਜਪਾ ਵਿਚ ਜਾਣਾ ਬੇਸ਼ੱਕ ਹੈਰਾਨੀਜਨਕ ਫ਼ੈਸਲਾ ਮੰਨਿਆ ਜਾ ਰਿਹਾ ਹੈ ਪਰ ਸਿਆਸੀ ਲੋਕ ਇਹ ਅੰਦਾਜ਼ਾ ਲਾ ਰਹੇ ਹਨ ਕਿ ਇਕ ਵਾਰ ਫਿਰ ਅਕਾਲੀ ਦਲ ਅਤੇ ਭਾਜਪਾ ਵਿਚ ਸਿਆਸੀ ਗਠਜੋੜ ਹੋਣ ਦੀ ਸੰਭਾਵਨਾ ਹੈ। ਹੁਣ ਇਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਹੁਣ ਸਾਹਮਣੇ ਆਇਆ ਹੈ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ (Manjinder singh Sirsa) ਵੱਲੋਂ ਬੇਸ਼ੱਕ ਕਿਸਾਨੀ ਅੰਦੋਲਨ ਚ ਅਤੇ ਅਕਾਲੀ ਦਲ ਲਈ ਤਨ ਮਨ ਨਾਲ ਸੇਵਾ ਕੀਤੀ ਜਾ ਰਹੀ ਸੀ ਲੇਕਿਨ ਜਦੋਂ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਤਾਂ ਉਨ੍ਹਾਂ ਨੌੰ ਇੱਕ ਆਫਰ ਦਿੱਤਾ ਗਿਆ ਕਿ ਉਹ ਜਾਂ ਤਾਂ ਬੀਜੇਪੀ ਜੁਆਇਨ ਕਰਨ ਜਾਂ ਫਿਰ ਜੇਲ੍ਹ ਜਾਣ ਜਿਸ ਵਿੱਚੋਂ ਕਿ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਵਿੱਚ ਸ਼ਾਮਲ ਹੋਣਾ ਸਹੀ ਸਮਝਿਆ ਇਹ ਉਨ੍ਹਾਂ ਦਾ ਆਪਣਾ ਨਿੱਜੀ ਫ਼ੈਸਲਾ ਹੈ ਲੇਕਿਨ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਲਈ ਬਹੁਤ ਗਲਤ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਤੇ ਇਸ ਤਰ੍ਹਾਂ ਮਾਮਲੇ ਦਰਜ ਕਰ ਰਹੀ ਹੈ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਵਿੱਚ ਹੀ ਹੁੰਦੇ ਸਨ ਅਤੇ ਉਨ੍ਹਾਂ ਨੇ ਬੀਜੇਪੀ ਦੇ ਵਿੱਚੋਂ ਹੀ ਚੋਣ ਲੜੀ ਸੀ ਲੇਕਿਨ ਕਿਸਾਨੀ ਅੰਦੋਲਨ ਕਰਕੇ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਦੇ ਨਾਲ ਹੋ ਕੇ ਕਿਸਾਨਾਂ ਦੀ ਤਨੋ ਮਨੋ ਸੇਵਾ ਕੀਤੀ ਸੀ ਲੇਕਿਨ ਹੁਣ ਇੱਕ ਵਾਰ ਫਿਰ ਬੀਜੇਪੀ ਚ ਮੁੜ ਸ਼ਾਮਲ ਹੋ ਗਏ,