July 4, 2024 9:02 pm
Manjinder Sirsa

ਭਾਜਪਾ ਆਗੂ ਦੀ ਗ੍ਰਿਫਤਾਰੀ ‘ਤੇ ਭੜਕੇ ਮਨਜਿੰਦਰ ਸਿਰਸਾ, ਮਾਨ ਸਰਕਾਰ ‘ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ 06 ਮਈ 2022: ਪੰਜਾਬ ਪੁਲਿਸ ਵਲੋਂ ਤੇਜਿੰਦਰ ਸਿੰਘ ਬੱਗਾ (Tejinder Singh Bagga) ਦੀ ਗ੍ਰਿਫਤਾਰੀ ਦੀ ਕਾਰਵਾਈ ਨੂੰ ਲੈ ਕੇ ਸਿਆਸੀ ਆਗੂਆਂ ਵਲੋਂ ਪੰਜਾਬ ਸਰਕਾਰ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨੇ ਸਾਧ ਰਹੇ ਹਨ | ਹਰਿਆਣਾ ਪੁਲਿਸ ਨੇ ਤੇਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਦਿੱਲੀ ਪੁਲਿਸ ਤੇਜਿੰਦਰ ਬੱਗਾ ਨੂੰ ਵਾਪਸ ਦਿੱਲੀ ਲਿਆ ਰਹੀ ਹੈ|

ਇਸ ਮਾਮਲੈ ਨੂੰ ਲੈ ਕੇ ਦਿੱਲੀ ਵਿੱਚ ਭਾਜਪਾ ਆਗੂ ਮਨਜਿੰਦਰ ਸਿਰਸਾ (Manjinder Sirsa) ਨੇ ਇਸ ਨੂੰ ਵੱਡੀ ਜਿੱਤ ਕਿਹਾ । ਇਸ ਦੌਰਾਨ ਮਨਜਿੰਦਰ ਸਿਰਸਾ ਨੇ ਟਵੀਟ ਵਿੱਚ ਆਪਣੇ ਬਿਆਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ‘ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਦਿੱਲੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਦਿੱਲ਼ੀ ਤੋਂ ਕਿਡਨੈਪ ਕਰਕੇ ਲੈ ਕੇ ਜਾ ਰਹੀ, ਉਸਦੀ ਕੂਰਕਸ਼ੇਤਰ ਤੋਂ ਰਿਹਾਈ ਹੋਈ ਹੈ। ਇਹ ਸੱਚਾਈ, ਇਨਸਾਫ, ਕਾਨੂੰਨ ਤੇ ਸੰਵਿਧਾਨ ਦੀ ਬਹੁਤ ਵੱਡੀ ਜਿੱਤਾ ਹੈ ਅਤੇ ਦੂਰਾਚਾਰੀ, ਹੰਕਾਰੀ ਤੇ ਬਦਲਾਖੋਰ ਲੋਕਾਂ ਦੀ ਬਹੁਤ ਵੱਡੀ ਹਾਰ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਘਟਨਾ ਨਾਲ ਪੂਰੇ ਦੇਸ਼ ਅਤੇ ਦੁਨੀਆ ਦੇ ਅੰਦਰ ਅੱਜ ਸਿੱਖਾਂ ਤੇ ਪੰਜਾਬ ਨੂੰ ਬਦਨਾਮ ਕੀਤਾ ਹੈ ਅਤੇ ਪੰਜਾਬ ਨੂੰ ਟਕਰਾਅ ਵਿੱਚ ਲੈ ਆਏ ਹੋ। ਇਹ ਕੰਮ ਸਿਰਫ ਕੇਜਰੀਵਾਲ ਦੀ ਹਊਮੈ ਤੇ ਬਦਲਾਖੋਰੀ ਲਈ ਕੀਤਾ ਗਿਆ।’ਇਸਦੇ ਨਾਲ ਹੀ ਮਨਜਿੰਦਰ ਸਿਰਸਾ ਨੇ ਚਿਤਵਾਨੀ ਦਿੱਤੀ ਹੈ ਕਿ ‘ਜਿਹੜੇ ਪੁਲਿਸ ਅਫਸਰਾਂ ਨੇ ਇਸ ਗੈਰ ਕਾਨੂੰਨੀ ਕੰਮ ਵਿੱਚ ਸਾਥ ਦਿੱਤਾ ਹੈ, ਉਨ੍ਹਾਂ ਨੂੰ ਵੀ ਕਾਨੂੰਨ ਦੇ ਦਾਇਰੇ ਮੁਤਾਬਿਕ ਸਜ਼ਾ ਦਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਸਾਨੂੰ ਡਰਾ, ਧਮਕਾ, ਜੇਲ੍ਹਾਂ ਵਿੱਚ ਬੰਦ ਕਰਕੇ ਤਸ਼ੱਦਦ ਕਰ ਸਕਦੇ ਹੋ ਪਰ ਸਾਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕਦੇ।

ਪੰਜਾਬ ਦਾ ਪੈਸਾ ਦੂਜਿਆਂ ਸੂਬਿਆਂ ਵਿੱਚ ਲੁਟਾਇਆ ਜਾ ਰਿਹਾ ਹੈ। ਅਸੀਂ ਸਮੇਂ-ਸਮੇਂ ਤੁਹਾਡਾ ਪਰਦਾਫਾਸ਼ ਕਰਦੇ ਰਹਾਂਗੇ। ਰਜਿੰਦਰ ਬੱਗਾ ਦੀ ਰਿਹਾਈ ਦੀ ਜਿੱਤ, ਅੱਜ ਦੇਸ਼ ਦੇ ਹਰ ਬੀਜੇਪੀ ਵਰਕਰ ਦੀ ਜਿੱਤ ਹੈ। ਇਸਲਈ ਰਜਿੰਦਰ ਬੱਗਾ ਨੂੰ ਵਧਾਈ ਦਿੰਦਾ ਹਾਂ।’ ਜਿਕਰਯੋਗ ਹੈ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵਦਾ ਝਟਕਾ ਦਿੰਦਿਆਂ ਭਾਜਪਾ ਆਗੂ ਤੇਜਿੰਦਰ ਬੱਗਾ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ |