July 7, 2024 3:23 pm
manisha gulati

ਵਿਰਾਟ ਕੋਹਲੀ ਦੀ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਮਨੀਸ਼ਾ ਗੁਲਾਟੀ ਨੇ ਦਿੱਤਾ ਇਹ ਜਵਾਬ

ਚੰਡੀਗੜ੍ਹ; ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਮਾਸੂਮ ਧੀ ਦੇ ਬਾਰੇ ਵਿਚ ਗ਼ਲਤ ਟਿੱਪਣੀ ਕਰਨ ਵਾਲੇ ਦਿਮਾਗੀ ਤੋਰ ਤੋਂ ਬਿਮਾਰ ਲੋਕ ਹਨ| ਇਹ ਗੱਲ ਪੰਜਾਬ ਰਾਜ ਕਮੀਸ਼ਨ ਦੀ ਚੈਅਰਮੇਨ ਮਨੀਸ਼ਾ ਗੁਲਾਟੀ ਨੇ ਕਹੀ| ਗੁਲਾਟੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਏ ਮੈਚ ਤੋਂ ਬਾਅਦ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ ਖਿਲਾਫ ਸੋਸ਼ਲ ਮੀਡਿਆ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ|
ਉਨ੍ਹਾਂ ਨੇ ਕਿਹਾ ਕਿ ਦਰਸ਼ਕਾਂ ਤੇ ਖੇਡ ਪ੍ਰਸ਼ੰਸਕਾਂ ਨੂੰ ਇਹ ਹੱਕ ਹੈ ਕਿ ਆਪਣੇ ਪਸੰਦੀਦਾ ਖਿਡਾਰੀ ਦੀ ਆਲੋਚਨਾ ਕਰੇ ਪਰ ਇਹ ਹੱਕ ਨਹੀਂ ਹੈ ਕਿ ਜੇਕਰ ਕੋਈ ਟੀਮ ਇਕ ਮੈਚ ਹਾਰ ਗਈ ਜਾ ਸੀਰੀਜ਼ ਤੋਂ ਬਾਹਰ ਹੋ ਗਈ ਤਾ ਖੇਡ ਪ੍ਰਸ਼ੰਸਕ ਖਿਡਾਰੀ ਦੇ ਬਾਰੇ ਜਾ ਉਸ ਦੇ ਪਰਿਵਾਰ ਦੇ ਬਾਰੇ ਵਿਚ ਗ਼ਲਤ ਟਿੱਪਣੀਆਂ ਕਰੇ| ਗੁਲਾਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਧੀ ਦੇ ਬਾਰੇ ਵਿਚ ਗ਼ਲਤ ਟਿੱਪਣੀਆਂ ਕੀਤੀਆਂ ਹਨ ਉਨ੍ਹਾਂ ਨੂੰ ਦਿਮਾਗ ਵਾਲੇ ਕਿਸੇ ਡਾਕਟਰ ਕੋਲੋਂ ਇਲਾਜ਼ ਕਰਵਾਉਣਾ ਚਾਹੀਦਾ ਹੈ|