Manish Tewari

ਮਨੀਸ਼ ਤਿਵਾੜੀ ਨੇ ਇਕ ਵਾਰ ਫਿਰ ਕਾਂਗਰਸ ਹਾਈਕਮਾਂਡ ਤੇ ਸੂਬਾਈ ਲੀਡਰਸ਼ਿਪ ’ਤੇ ਚੁੱਕੇ ਸਵਾਲ

ਚੰਡੀਗੜ੍ਹ 29 ਮਾਰਚ 2022: ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਪਾਰਟੀ ਆਗੂਆਂ ਵੱਲੋਂ ਇੱਕ ਦੂਜੇ ’ਤੇ ਦੋਸ਼ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ (Manish Tewari) ਨੇ ਇਕ ਵਾਰ ਫਿਰ ਹਾਈਕਮਾਂਡ ਤੇ ਸੂਬਾਈ ਲੀਡਰਸ਼ਿਪ ’ਤੇ ਵੀ ਸਵਾਲ ਚੁੱਕੇ ਹਨ। ਤਿਵਾੜੀ ਨੇ ਵਿਧਾਨ ਸਭਾ ਚੋਣਾਂ ’ਚ ਹੋਈ ਕਾਂਗਰਸ ਦੀ ਕਰਾਰੀ ਹਾਰ ਲਈ ਵੀ ਪਾਰਟੀ ਨੂੰ ਹੀ ਜ਼ਿੰਮੇਵਾਰ ਦੱਸਿਆ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਪਾਰਟੀ ਹਾਈਕਮਾਨ ਤੋਂ ਲੈ ਕੇ ਪੰਜਾਬ ਦੀ ਅਗਵਾਈ ’ਤੇ ਵੀ ਸਵਾਲ ਚੁੱਕੇ ਹਨ। ਤਿਵਾੜੀ ਨੇ ਕਿਹਾ ਪਾਰਟੀ ਦੀ ਹਾਰ ਲਈ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਨਹੀਂ ਸਗੋਂ ਕੁੱਝ ਬੁਨਿਆਦੀ ਕਾਰਨ ਸਨ ।

ਤਿਵਾੜੀ ਨੇ ਪਾਰਟੀ ਦੀ ਕੇਂਦਰੀ ਅਤੇ ਸੂਬਾਈ ਅਗਵਾਈ ਨੂੰ ਇਨ੍ਹਾਂ ਗੱਲਾਂ ’ਤੇ ਚਰਚਾ ਕਰਨ ਦਾ ਸੁਝਾਅ ਵੀ ਦਿੱਤਾ। ਤਿਵਾੜੀ ਨੇ ਕਾਂਗਰਸ ਹਾਈਕਮਾਨ ’ਤੇ 6 ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ਲੱਭ ਲਏ ਜਾਣ ਤਾਂ ਹਾਰ ਦਾ ਕਾਰਨ ਸਾਫ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 2021 ਮਾਰਚ ਤੱਕ ਕੋਈ ਨਹੀਂ ਕਹਿ ਸਕਦਾ ਸੀ ਕਿ ਕਾਂਗਰਸ ਪੰਜਾਬ ’ਚ ਮੁੜ ਸਰਕਾਰ ਨਹੀਂ ਬਣਾ ਸਕਦੀ ਹੈ ਪਰ ਫਰਵਰੀ 2022 ਤੱਕ ਅਜਿਹਾ ਕੀ ਹੋ ਗਿਆ ਜੋ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਖੜਗੇ ਕਮੇਟੀ ਨੂੰ ਲੈ ਕੇ ਮਨੀਸ਼ ਤਿਵਾੜੀ (Manish Tewari) ਨੇ ਜਿਹੜੇ ਸਵਾਲ ਚੁੱਕੇ ਹਨ ਉਸਦੇ ਚੱਲਦੇ ਖੜਗੇ ਕਮੇਟੀ ਦੇ ਸਾਹਮਣੇ ਹੀ ਪੰਜਾਬ ਕਾਂਗਰਸ ਦੋ ਹਿੱਸਿਆਂ ‘ਚ ਵੰਡੀ ਗਈ ਸੀ। ਇਸਦੇ ਨਾਲ ਹੀ ਤਿਵਾੜੀ ਨੇ ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ ਕਿਉਂਕਿ ਹਰੀਸ਼ ਰਾਵਤ ਦੇ ਪੰਜਾਬ ਆਉਣ ਤੋਂ ਬਾਅਦ ਹੀ ਇਥੇ ਬਗਾਵਤ ਹੋਣੀ ਸ਼ੁਰੂ ਹੋ ਗਈ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮਨੀਸ਼ ਤਿਵਾੜੀ ਨੇ ਹਾਈਕਮਾਨ ਜਾਂ ਸੂਬਾਈ ਲੀਡਰਸ਼ਿਪ ’ਤੇ ਸਵਾਲ ਚੁੱਕੇ ਹਨ, ਇਸ ਤੋਂ ਪਹਿਲਾਂ ਵੀ ਤਿਵਾੜੀ ਲਗਾਤਾਰ ਪਾਰਟੀ ਦੇ ਕੁੱਝ ਫੈਸਲਿਆਂ ’ਤੇ ਸਵਾਲ ਚੁੱਕਦੇ ਰਹੇ ਹਨ।

Scroll to Top