Site icon TheUnmute.com

Manipur Violence: ਮਣੀਪੁਰ ‘ਚ ਮੁੜ ਭੜਕੀ ਹਿੰਸਾ, ਗੋਲੀਬਾਰੀ ਦੌਰਾਨ 9 ਜਣਿਆ ਦੀ ਮੌਤ

Manipur

ਚੰਡੀਗੜ੍ਹ, 14 ਜੂਨ 2023: ਮਣੀਪੁਰ (Manipur) ‘ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ ਇੰਫਾਲ ਪੂਰਬੀ ਜ਼ਿਲੇ ਦੇ ਖਾਮੇਨਲੋਕ ਖੇਤਰ ‘ਚ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ‘ਚ 9 ਜਣਿਆ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਹਥਿਆਰਬੰਦ ਵਿਦਰੋਹੀਆਂ ਨੇ ਇੰਫਾਲ ਪੂਰਬੀ ਜ਼ਿਲੇ ਅਤੇ ਕਾਂਗਪੋਕੀ ਜ਼ਿਲੇ ਦੀ ਸਰਹੱਦ ਨਾਲ ਲੱਗਦੇ ਖਾਮੇਨਲੋਕ ਖੇਤਰ ‘ਚ ਪਿੰਡ ਵਾਸੀਆਂ ਨੂੰ ਘੇਰ ਲਿਆ ਅਤੇ ਕਰੀਬ 1 ਵਜੇ ਹਮਲਾ ਕੀਤਾ।

ਇਸ ਕਾਰਨ 9 ਜਣਿਆ ਦੀ ਮੌਤ ਹੋ ਗਈ। ਉੱਥੇ ਹੀ 10 ਜਣੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇੰਫਾਲ (Imphal, Manipur) ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਇਲਾਕਾ ਮੇਤੇਈ-ਪ੍ਰਭੂ ਦੇ ਪ੍ਰਭਾਵ ਵਾਲੇ ਇੰਫਾਲ ਪੂਰਬੀ ਜ਼ਿਲੇ ਅਤੇ ਕਬਾਇਲੀ-ਪ੍ਰਭਾਵੀ ਕਾਂਗਪੋਕਪੀ ਜ਼ਿਲੇ ਦੀਆਂ ਸਰਹੱਦਾਂ ਦੇ ਨਾਲ ਸਥਿਤ ਹੈ। ਦੂਜੇ ਪਾਸੇ ਸੋਮਵਾਰ ਨੂੰ ਵੀ ਇਸੇ ਇਲਾਕੇ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ‘ਚ 9 ਜਣੇ ਜ਼ਖਮੀ ਹੋ ਗਏ ਸਨ। ਸੋਮਵਾਰ ਦੇਰ ਰਾਤ ਵਿਦਰੋਹੀਆਂ ਸੰਗਠਨ ਦੇ ਲੋਕਾਂ ਅਤੇ ਪਿੰਡ ਵਾਸੀਆਂ ਵਿਚਾਲੇ ਗੋਲੀਬਾਰੀ ਹੋਈ, ਜਿਸ ‘ਚ ਦੋਵੇਂ ਧਿਰਾਂ ਦੇ 9 ਜਣੇ ਜ਼ਖਮੀ ਹੋ ਗਏ।

ਪੁਲਿਸ ਮੁਤਾਬਕ ਮੰਗਲਵਾਰ ਨੂੰ ਬਿਸ਼ਨੂਪੁਰ ਜ਼ਿਲੇ ਦੇ ਫੂਗਾਕਚਾਓ ਇਖਾਈ ‘ਚ ਸੁਰੱਖਿਆ ਬਲਾਂ ਅਤੇ ਕੁਕੀ ਵਿਦਰੋਹੀਆਂ ਵਿਚਾਲੇ ਮੁਕਾਬਲਾ ਹੋਇਆ । ਦਰਅਸਲ, ਕੁਕੀ ਵਿਦਰੋਹੀਆਂ ਮੇਤੈਈ ਖੇਤਰਾਂ ਦੇ ਨੇੜੇ ਬੰਕਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫ਼ਿਊ ਵਿੱਚ ਕੁਝ ਘੰਟਿਆਂ ਲਈ ਢਿੱਲ ਦਿੱਤੀ ਹੈ।

Exit mobile version