Site icon TheUnmute.com

ਵੋਟਰ ਸੂਚੀ ਦੇ ਨਾਂ ’ਤੇ ਕੀਤੀ ਗਈ ਹੇਰਾਫੇਰੀ, ਪਿੰਡ ਵਾਸੀਆਂ ਕੀਤਾ ਚੋਣਾਂ ਦਾ ਬਾਈਕਾਟ

15 ਅਕਤੂਬਰ 2024: ਪਿੰਡ ਕੋਟਲਾ ਵਿੱਚ ਪੰਚਾਇਤੀ ਚੋਣਾਂ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵੱਲੋਂ ਜਾਰੀ ਕੀਤੀ ਵੋਟਰ ਸੂਚੀ ਅਤੇ ਚੋਣ ਅਮਲੇ ਵੱਲੋਂ ਪ੍ਰਾਪਤ ਕੀਤੀ ਵੋਟਰ ਸੂਚੀ ਵਿੱਚ ਵੱਡਾ ਫਰਕ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਚੋਣਾਂ ਦਾ ਜ਼ੋਰਦਾਰ ਬਾਈਕਾਟ ਕੀਤਾ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ .

 

ਇਸ ਮੌਕੇ ਪਿੰਡ ਕੋਟਲਾ ਵਿੱਚ ਚੋਣ ਲੜ ਰਹੇ ਇੱਕ ਪਾਰਟੀ ਦੇ ਉਮੀਦਵਾਰਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਵੋਟਰ ਸੂਚੀ ਵਿੱਚ ਸੋਧ ਦੇ ਨਾਂ ’ਤੇ ਵੱਡੀ ਹੇਰਾਫੇਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਵੋਟਾਂ ਨਾ ਪਾਈਆਂ ਗਈਆਂ ਤਾਂ ਸਮੂਹ ਪਿੰਡ ਪੰਚਾਇਤ ਚੋਣਾਂ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਆ ਕੇ ਮੌਕੇ ਦਾ ਲਾਭ ਉਠਾਇਆ।

Exit mobile version