Site icon TheUnmute.com

Mandi Gobindgarh Accident: ਮਹਾਂਕੁੰਭ ​​ਮੇਲੇ ਤੋਂ ਲੁਧਿਆਣਾ ਪਰਤ ਰਹੇ ਪਰਿਵਾਰ ਦੇ ਪੰਜ ਜੀਆਂ ਦੀ ਸੜਕ ਹਾਦਸੇ ‘ਚ ਮੌਤ

Mandi Gobindgarh Accident

ਚੰਡੀਗੜ੍ਹ, 24 ਫਰਵਰੀ 2025: Mandi Gobindgarh Accident News: ਮੰਡੀ ਗੋਬਿੰਦਗੜ੍ਹ ਵਿਖੇ ਦਰਦਨਾਕ ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ 5 ਜੀਆਂ ਦੀ ਜਾਨ ਚਲੀ ਗਈ ਅਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ਦੇ ਸਰਹਿੰਦ ਸਾਈਡ ਜੀ.ਟੀ. ਰੋਡ ‘ਤੇ ਇਹ ਹਾਦਸਾ ਵਾਪਰਿਆ ਹੈ, ਇਸ ਇੱਕ ਛੋਟੀ ਕੁੜੀ ਸਮੇਤ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ |

ਹਾਦਸੇ ਦਾ ਸ਼ਿਕਾਰ ਹੋਈ ਕਾਰ ਲੁਧਿਆਣਾ ਤੋਂ ਇੱਕ ਪਰਿਵਾਰ ਨੂੰ ਲੈ ਕੇ ਜਾ ਰਹੀ ਸੀ, ਜੋ ਮਹਾਂਕੁੰਭ ​​ਮੇਲੇ (Mahakumbh Mela) ਤੋਂ ਲੁਧਿਆਣਾ ਵਾਪਸ ਆ ਰਿਹਾ ਸੀ। ਕਾਰ ਸਰਹਿੰਦ ਵਾਲੇ ਪਾਸੇ ਤੋਂ ਆ ਰਹੀ ਸੀ ਅਤੇ ਸਥਾਨਕ ਗੋਲਡਨ ਹਾਈਟਸ ਹੋਟਲ ਦੇ ਸਾਹਮਣੇ ਜੀਟੀ ਰੋਡ ‘ਤੇ ਸੜਕ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ ।

ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਛੋਟੀ ਕੁੜੀ, ਇੱਕ ਔਰਤ ਅਤੇ ਦੋ ਪੁਰਸ਼ਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇੱਕ ਗੰਭੀਰ ਜ਼ਖਮੀ ਔਰਤ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਕੁਝ ਲੋਕ ਕਾਰ ਦਾ ਸਮਾਨ ਲੈ ਕੇ ਭੱਜਦੇ ਦੇਖੇ ਗਏ, ਜਿਸ ‘ਚ ਬੈਟਰੀ ਅਤੇ ਹੋਰ ਸਮਾਨ ਸ਼ਾਮਲ ਸੀ, ਜਿਨ੍ਹਾਂ ‘ਚੋਂ ਇੱਕ ਨੂੰ ਪੁਲਿਸ ਨੇ ਮੌਕੇ ‘ਤੇ ਹੀ ਫੜ ਲਿਆ।

Read More: Road Accident: ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਗਈ ਜਾਨ

Exit mobile version