July 7, 2024 11:56 pm
mamta

ਮਮਤਾ ਬੈਨਰਜੀ ਇਸ ਮੁੱਦੇ ‘ਤੇ PM ਮੋਦੀ ਨਾਲ ਕਰਨਗੇ ਗੱਲਬਾਤ

ਚੰਡੀਗੜ੍ਹ 22 ਨਵੰਬਰ 2021 : ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਦਿੱਲੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ ) ਦੇ ਦਾਇਰੇ ਨੂੰ ਵਧਾਉਣ ਦੇ ਨਾਲ ਨਾਲ ਤ੍ਰਿਪੁਰਾ ਵਿਚ ਵਿਆਪਕ ਹਿੰਸਾ ਨਾਲ ਸੰਬੰਧਿਕ ਮੁੱਦਿਆਂ ਨੂੰ ਚੁੱਕਣਗੇ, ਮਮਤਾ ਨੇ ਇਹ ਵੀ ਕਿਹਾ ਕਿ ਤ੍ਰਿਪੁਰਾ ਵਿੱਚ ਪਾਰਟੀਆਂ ‘ਤੇ ਵਰਕਰਾਂ ਉਤੇ ਹਮਲੇ ਦੇ ਵਿਰੋਧ ਵਿੱਚ ਤ੍ਰਿਮੂਲ ਕਾਂਗਰਸ ( ਟੀ.ਐੱਮ.ਸੀ )ਵਿਧਾਇਕਾਂ ਦੁਅਰਾ ਕੀਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਨਹੀਂ ਹੋ ਸਕਣਗੇ | ਪਰ ਨਿਸ਼ਚਿਤ ਰੂਪ ਵਿੱਚ ਇਕਜੁੱਟਤਾ ਵਿਅਕਤ ਕਰੇਗੀ |ਅਮਿਤ ਸਾਹ ਉਤੇ ਸ਼ਬਦੀ ਵਾਰ ਕਰਦੇ ਹੋਇਆ ਕਿਹਾ ਕੇ ਕੇਂਦਰੀ ਗ੍ਰਹਿ ਮੰਤਰੀ ਨੇ ਅਜੇ ਤੱਕ ਸ਼ਿਸ਼ਟਾਚਾਰ ਨਹੀ ਦਿਖਾਇਆ ਅਤੇ ( ਟੀ.ਐੱਮ.ਸੀ ) ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕੀਤੀ ਜੋ ਕਿ ਤ੍ਰਿਪੁਰਾ ਵਿਚ ਹਿੰਸਾ ਨੂੰ ਲੈਕੇ ਉਨ੍ਹਾਂ ਨੂੰ ਮਿਲਣਾ ਚਾਹੰਦੇ ਹਨ |
ਮਮਤਾ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਿੱਲੀ ਯਾਤਰਾ ਦੌਰਾਨ ਮੈ ਪ੍ਰਧਾਨ ਮੰਤਰੀ ਨੂੰ ਮਿਲਾਂਗੀ |ਸੂਬੇ ਨਾਲ ਸੰਬੰਧਿਤ ਵੱਖ ਵੱਖ ਮਾਮਲਿਆਂ ਤੋਂ ਇਲਾਵਾ ਮੈ ਬੀ। ਐੱਸ.ਐੱਫ ਵਧਾਉਣ ਦੇ ਨਾਲ ਨਾਲ ਤ੍ਰਿਪੁਰਾ ਨਾਲ ਸੰਬੰਧਿਤ ਮੁੱਦਿਆਂ ਨੂੰ ਉਠਾਉਣਗੇ,
ਮਮਤਾ ਨੇ ਕਿਹਾ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ( ਬਿਪਲਬ ਦੇਵ ) ਅਤੇ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਨਿਰਦੇਸ਼ਾ ਨੂੰ ਅਣਦੇਖਿਆ ਕਰ ਰਹੀ ਹੈ |ਉਨ੍ਹਾਂ ਨੇ ਬਿਆਨ ਦਿੰਦਿਆਂ ਹੋਇਆ ਕਿਹਾ ਕਿ ਉਨ੍ਹਾਂ ਨੂੰ ਆਮ ਜਨਤਾ ਦਾ ਜਵਾਬ ਦੇਣਾ ਹੋਵੇਗੇ, ਮੈ ਸਿਖਰ ਅਦਾਲਤ ਕੋਲੋਂ ਉਨ੍ਹਾਂ ਦੀ ਸਰਕਾਰ ਦੇ ਖ਼ਿਲਾਫ਼ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕਰਾਂਗੀ ,ਸੁਪਰੀਮ ਕੋਰਟ ਨੇ ਤ੍ਰਿਪੁਰਾ ਸਰਕਾਰ ਤੋਂ ਭਰੋਸਾ ਕਰਨ ਲਾਏ ਕਿਹਾ ਕਿ ਅਗਲੀਆਂ ਸਥਾਨਕ ਚੋਣਾਂ ਦੇ ਲਈ ਕਿਸੇ ਵੀ ਰਾਜਨੀਤਿਕ ਦਲ ਨੂੰ ਕਾਨੂੰਨ ਦੇ ਅਨੁਸਾਰ ਆਪਣੇ ਚੋਣ ਅਧਿਕਾਰਾਂ ਦਾ ਪ੍ਰਯੋਗ ਕਰਨ ਅਤੇ ਸ਼ਾਂਤੀ ਪੂਰਵਕ ਪ੍ਰਚਾਰ ਕਰਨ ਤੋਂ ਨਹੀਂ ਜਾਵੇਗਾ