TheUnmute.com

ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫ਼ਾ

ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ

ਚੰਡੀਗੜ੍ਹ ,27 ਅਗਸਤ 2021 : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਦੱਸਣਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਨੇ ਜੰਮੂ ਕਸ਼ਮੀਰ ਨੂੰ ਲੈ ਕੇ ਟਿੱਪਣੀ ਕੀਤੀ ਸੀ | ਜਿਸ ਤੋਂ ਬਾਅਦ ਵਿਵਾਦਾਂ ਦਾ ਮਾਹੌਲ ਸ਼ੁਰੂ ਹੋ ਗਿਆ | ਵੱਖ-ਵੱਖ ਸਿਆਸੀ ਪਾਰਟੀਆਂ  ਵੱਲੋ ਮਾਲਵਿੰਦਰ ਸਿੰਘ ਦੀ ਇਸ ਟਿੱਪਣੀ ਦਾ ਵਿਰੋਧ ਕੀਤਾ ਜਾ ਰਿਹਾ ਸੀ |

ਇਹ ਵੀ ਪੜੋ :ਪੰਜਾਬ ਦੇ ਕਾਂਗਰਸੀ ਵਿਧਾਇਕ ਦੇਹਰਾਦੂਨ ਪੁੱਜੇ, ਰਾਵਤ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਾਣਗੇ ਦਿੱਲੀ

ਇਸੇ ਨੂੰ ਲੈ ਕੇ ਕਾਂਗਰਸ ਦੇ ਇੰਚਾਰਜ ਰਾਵਤ ਨੇ ਕਿਹਾ, “ਇਸ ਤੇ ਸਿਰਫ ਕੁਝ ਲੋਕਾਂ ਨੂੰ ਹੀ ਨਹੀਂ ਬਲਕਿ , ਸਮੁੱਚੀ ਪਾਰਟੀ ਅਤੇ ਰਾਜ ਨੂੰ ਵੀ ਇਤਰਾਜ਼ ਹੈ। ਜੰਮੂ -ਕਸ਼ਮੀਰ’ ਤੇ ਇੱਕ ਪਾਰਟੀ ਲਾਈਨ ਹੈ – ਅਤੇ ਇਹ ਰਾਜ ਭਾਰਤ ਦਾ “ਇੱਕ ਅਨਿੱਖੜਵਾਂ ਅੰਗ” ਹੈ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਰਟੀ ਵਿਵਾਦ ਨਾਲ ਕਿਵੇਂ ਨਜਿੱਠੇਗੀ? ਰਾਵਤ ਨੇ ਕਿਹਾ, “ਇਹ ਸਲਾਹਕਾਰ ਪਾਰਟੀ ਦੁਆਰਾ ਨਿਯੁਕਤ ਨਹੀਂ ਕੀਤੇ ਗਏ ਸਨ। ਅਸੀਂ ਸਿੱਧੂ ਨੂੰ ਉਨ੍ਹਾਂ ਨੂੰ ਬਰਖਾਸਤ ਕਰਨ ਲਈ ਕਿਹਾ ਹੈ।ਜੇਕਰ ਸਿੱਧੂ ਅਜਿਹਾ ਨਹੀਂ ਕਰਦੇ ਤਾਂ ਮੈਂ ਕਰਾਂਗਾ। ਅਸੀਂ ਉਹ ਲੋਕ ਨਹੀਂ ਚਾਹੁੰਦੇ ਜੋ ਪਾਰਟੀ ਨੂੰ ਸ਼ਰਮਿੰਦਾ ਕਰਨ।

ਇਹ ਵੀ ਪੜੋ :ਨਵਜੋਤ ਸਿੰਘ ਸਿੱਧੂ ਸਲਾਹਕਾਰਾਂ ਨੂੰ ਬਰਖਾਸਤ ਕਰੇ ,ਨਹੀਂ ਤਾਂ ਮੈਂ ਕਰਾਂਗਾ: ਹਰੀਸ਼ ਰਾਵਤ

ਇਹ ਵੀ ਦੱਸਦਈਏ ਕਿ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਮਾਲਵਿੰਦਰ ਸਿੰਘ  ਮਾਲੀ  ਨੇ ਅਸਤੀਫ਼ਾ ਦਿੱਤਾ ਨਹੀਂ ਹੈ ਬਲਕਿ ਅਸਤੀਫ਼ਾ ਦਿਵਾਇਆ ਗਿਆ ਹੈ | ਮਾਲਵਿੰਦਰ ਸਿੰਘ ਮਾਲੀ ਨੇ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ |

ਮਾਲਵਿੰਦਰ ਸਿੰਘ ਮਾਲੀ ਨੇ ਸੋਸ਼ਲ ਮੀਡਿਆ ਤੇ ਪੋਸਟ ਸਾਂਝੀ ਕੀਤੀ

ਹਾਲਾਂਕਿ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝੀ ਕੀਤੀ ਹੈ ,ਜਿਸ ‘ਚ ਉਹਨਾਂ ਲਿਖਿਆ ਕਿ “ਨਾ ਕੋਈ ਅਹੁਦਾ ਲਿਆ ਨਾ ਕਿਸੇ ਅਹੁਦੇ ਤੋਂ ਅਸਤੀਫ਼ਾ ਦਿੱਤਾ ,ਇਹ ਪ੍ਰੈਸ ਬਿਆਨ ਵਿੱਚ ਵੀ ਸਪਸ਼ਟ ਲਿਖਿਆ ਹੋਇਆ ਹੈ ਕਿ ਲੋੜ ਪੇਂ ਤੇ ਸਲਾਹ ਲੈਣ ਲਈ ਦਿੱਤੀ ਸਹਿਮਤੀ ਨਿਰਮਾਤਾ ਵਾਪਸ ਲੈ ਰਿਹਾ ਹਾਂ ,ਪਰ ਮੀਡਿਆ ਚਲਾ ਰਿਹਾ ਹੈ ਕਿ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ |”

Exit mobile version