ਚੰਡੀਗ੍ਹੜ 26 ਅਕਤੂਬਰ 2022: ਮਲਿਕਾਰਜੁਨ ਖੜਗੇ (Mallikarjun Kharge)ਅੱਜ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਇਸ ਦੇ ਲਈ ਕਾਂਗਰਸ ਹੈੱਡਕੁਆਰਟਰ ‘ਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰਿਅੰਕਾ ਗਾਂਧੀ ਅਤੇ ਸੋਨੀਆ ਗਾਂਧੀ ਕਾਂਗਰਸ ਹੈੱਡਕੁਆਰਟਰ ਪਹੁੰਚ ਚੁੱਕੇ ਹਨ। ਮਲਿਕਾਰਜੁਨ ਖੜਗੇ ਜਲਦੀ ਹੀ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਇਸ ਮੌਕੇ ਕਾਂਗਰਸ ਪ੍ਰਧਾਨ ਦੀ ਚੋਣ ਲੜ ਚੁੱਕੇ ਸ਼ਸ਼ੀ ਥਰੂਰ, ਜਗਦੀਸ਼ ਟਾਈਟਲਰ, ਅਸ਼ੋਕ ਗਹਿਲੋਤ ਅਤੇ ਸੀਡਬਲਿਊਸੀ ਦੇ ਸਾਰੇ ਮੈਂਬਰ ਮੌਜੂਦ ਰਹਿਣਗੇ ।
ਖੜਗੇ ਨੂੰ ਕਮਾਨ ਸੌਂਪਣ ਤੋਂ ਪਹਿਲਾਂ ਕਾਂਗਰਸ ਨੇਤਾ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਅਸੀ ਇਨ੍ਹਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨੂੰ ਪੂਰਾ ਕੀਤਾ ਹੈ । ਇਸ ਵਾਰ ਸਾਡੀ ਪਾਰਟੀ ਦੀ ਮੈਂਬਰਸ਼ਿਪ 6 ਕਰੋੜ ਤੋਂ ਵੱਧ ਹੈ। 2.5 ਕਰੋੜ ਲੋਕਾਂ ਨੇ ਡਿਜੀਟਲ ਮੈਂਬਰਸ਼ਿਪ ਲਈ ਹੈ। ਇਸ ਚੋਣ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਪਾਰਟੀ ਵਿੱਚ ਹੀ ਲੋਕਤੰਤਰ ਹੈ। ਮੈਂ ਚੋਣ ਇੰਚਾਰਜ ਹੋਣ ਦੇ ਨਾਤੇ ਮਲਿਕਾਰਜੁਨ ਖੜਗੇ (Mallikarjun Kharge) ਨੂੰ ਸਰਟੀਫਿਕੇਟ ਪ੍ਰਦਾਨ ਕਰਦਾ ਹਾਂ।