ਚੰਡੀਗੜ੍ਹ, 28 ਮਈ 2024: ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਅੱਜ ਪੰਜਾਬ ਦੌਰੇ ‘ਤੇ ਹਨ। ਅੰਮ੍ਰਿਤਸਰ ਵਿਖੇ ਖੜਗੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੌਰਾਨ ਮਹਿੰਗਾਈ ਵਧੀ ਹੈ, ਜਿਸ ਨਾਲ ਲੋਕਾਂ ‘ਤੇ ਇਸਦਾ ਬੁਰਾ ਅਸਰ ਪਿਆ ਹੈ |
ਉਨ੍ਹਾਂ (Mallikarjun Kharge) ਕਿਹਾ ਕਿ ਸਰਕਾਰ ਨੇ ਅਗਨੀਵੀਰ ਸਕੀਮ ਲਿਆ ਕੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਕੀਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ 30 ਲੱਖ ਨੌਕਰੀਆਂ ਖਾਲੀਆਂ ਹਨ | ਦੇਸ਼ ਭਰ ‘ਚ ਸਕੂਲ, ਕਾਲਜਾਂ ਆਦਿ ‘ਚ 1 ਕਰੋੜ ਤੋਂ ਵੱਧ ਅਸਾਮੀਆਂ ਖਾਲੀ ਹਨ, ਪਰ ਪ੍ਰਧਾਨ ਮ,ਐਂਟਰੀ ਇਸਨੂੰ ਭਰ ਨਹੀਂ ਰਹੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ ਮੁਆਫ਼ੀ ਅਤੇ ਐਮ.ਐੱਸ.ਪੀ ਦੇਵਾਂਗੇ |
ਇਸ ਤੋਂ ਬਾਅਦ ਉਹ ਫਰੀਦਕੋਟ ਲਈ ਰਵਾਨਾ ਹੋਣਗੇ। ਫਰੀਦਕੋਟ ਦੇ ਕੋਟਕਪੂਰਾ ‘ਚ ਉਨ੍ਹਾਂ ਦੀ ਜਨ ਸਭਾ ਹੈ, ਜਿੱਥੇ ਉਹ ਪੰਜਾਬ ਦੇ ਉਮੀਦਵਾਰਾਂ ਲਈ ਵੋਟਾਂ ਮੰਗਣਗੇ। ਅੰਮ੍ਰਿਤਸਰ ਪਹੁੰਚ ਕੇ ਪੰਜਾਬ ਲਈ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ।