ਚੰਡੀਗੜ੍ਹ 12 ਅਕਤੂਬਰ 2022: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਲਿਕਾਅਰਜੁਨ ਖੜਗੇ (Mallikarjun Kharge) ਅੱਜ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਡੈਲੀਗੇਟਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 6-7 ਸੂਬਿਆਂ ਵਿੱਚ ਸਾਡੀ ਸਰਕਾਰ ਬਣੀ ਪਰ ਕਈ ਸੂਬਿਆਂ ਵਿੱਚ ਸਾਡੇ ਵਿਧਾਇਕ ਚੋਰੀ ਕਰ ਲਏ ਗਏ, ਜਿਸ ਕਰਕੇ ਮੈਨੂੰ ਚੋਣ ਲੜਨੀ ਪਈ।
ਇਸਦੇ ਨਾਲ ਹੀ ਖੜਗੇ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਕਿਹਾ ਹੈ ਕਿ ਉਹ ਪ੍ਰਧਾਨ ਦੀ ਚੋਣ ਨਹੀਂ ਲੜਨਾ ਚਾਹੁੰਦੇ। ਮੈਨੂੰ ਕਿਹਾ ਗਿਆ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਨੂੰ ਬਚਾਉਣ ਲਈ ਚੋਣ ਲੜੋ।
ਜਿਕਰਯੋਗ ਹੈ ਕਿ ਕਾਂਗਰਸ ‘ਚ ਕਾਂਗਰਸ ਪ੍ਰਧਾਨ ਦੀ ਚੋਣ (Congress President Election) ਲਈ ਸ਼ਸ਼ੀ ਥਰੂਰ ਅਤੇ ਮਲਿਕਾਰਜੁਨ ਖੜਗੇ (Mallikarjun Kharge) ਮੈਦਾਨ ਵਿਚ ਹਨ | ਇਸ ਨਾਲ ਇਹ ਤੈਅ ਹੋ ਗਿਆ ਹੈ ਕਿ ਅਗਲਾ ਪ੍ਰਧਾਨ ਗੈਰ-ਗਾਂਧੀ ਹੋਵੇਗਾ।