ਚੰਡੀਗੜ੍ਹ 26 ਜਨਵਰੀ 2022: ਮਾਲਦੀਵ (Maldives) ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ (Mohammed Nasheed) ਨੇ ਕਿਹਾ ਹੈ ਕਿ ਮਾਲਦੀਵ ਨੇ 2018 ਦੀਆਂ ਰਾਸ਼ਟਰਪਤੀ ਚੋਣਾਂ ਲਈ ਸੱਤਾਧਾਰੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮਡੀਪੀ) ਦੇ ਵਾਅਦੇ ਮੁਤਾਬਕ ਕੁਝ ਚੀਨੀ ‘ਟਾਪੂ ਪ੍ਰਾਜੈਕਟਾਂ’ ਨੂੰ ਰੋਕ ਦਿੱਤਾ ਹੈ।
ਇਸ ਦੌਰਾਨ ਨਸ਼ੀਦ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਕੇ ਭਾਰਤ ਦਾ ਕਿਸੇ ਵੀ ਤਰ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ। ਸੰਸਦ (Maldives) ਦੇ ਮੌਜੂਦਾ ਸਪੀਕਰ ਨਸ਼ੀਦ ਨੇ ਕਿਹਾ ਕਿ ਜਦੋਂ ਤੋਂ ਐਮਡੀਪੀ ਪਾਰਟੀ ਸੱਤਾ ਵਿੱਚ ਆਈ ਹੈ, ਸਰਕਾਰ ਨੇ ਮਾਲਦੀਵ ਵਿੱਚ ਟਾਪੂ ਰਿਜੋਰਟਾਂ ਵਿੱਚ ਕੁਝ ਚੀਨੀ ਪ੍ਰੋਜੈਕਟਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਹੈ।
ਕੋਲੰਬੋ ਦੇ ਆਪਣੇ ਚਾਰ ਦਿਨਾਂ ਸਰਕਾਰੀ ਦੌਰੇ ਦੌਰਾਨ ਨਸ਼ੀਦ ਨੇ ਇਕ ਇੰਟਰਵਿਊ ਦੌਰਾਨ ਕਿਹਾ, ”ਰਿਜ਼ਾਰਟ ਦੀ ਉਸਾਰੀ ਅਤੇ ਇਨ੍ਹਾਂ ਟਾਪੂਆਂ ਦੀ ਮਲਕੀਅਤ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ।” ਇੱਥੇ ਕਰੀਬ ਛੇ ਤੋਂ ਸੱਤ ਟਾਪੂ ਹਨ ਪਰ ਨਿਰਮਾਣ ਕਾਰਜ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਅਤੇ ਇਹਨਾਂ ਟਾਪੂਆਂ ਦੀ ਇਕਰਾਰਨਾਮੇ ਦੀ ਮਲਕੀਅਤ ਬਾਰੇ ਅਦਾਲਤ ਵਿੱਚ ਚਰਚਾ ਕੀਤੀ ਜਾਣੀ ਹੈ।