July 7, 2024 1:45 pm
Anwar Ibrahim

Malaysia: ਅਨਵਰ ਇਬਰਾਹਿਮ ਹੋਣਗੇ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ

ਚੰਡੀਗੜ੍ਹ 24 ਨਵੰਬਰ 2022: ਅਨਵਰ ਇਬਰਾਹਿਮ (Anwar Ibrahim) ਨੂੰ ਮਲੇਸ਼ੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਬਰਾਹਿਮ ਦੀ ਨਿਯੁਕਤੀ ਦਾ ਫੈਸਲਾ ਦੇਸ਼ ਦੇ ਨੌਂ ਰਾਜਾਂ ਦੇ ਰਾਜਿਆਂ ਨਾਲ ਵਿਸ਼ੇਸ਼ ਬੈਠਕ ‘ਚ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ । ਇਸ ਨਾਲ ਮਲੇਸ਼ੀਆ ਵਿੱਚ ਖੰਡਿਤ ਫ਼ਤਵੇ ਨਾਲ ਪੈਦਾ ਹੋਈ ਸਿਆਸੀ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ ।

ਦਿ ਸਟਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਮਹਿਲ ਵੱਲੋਂ ਜਾਰੀ ਬਿਆਨ ਵਿੱਚ ਇਬਰਾਹਿਮ ਦੀ ਨਾਮਜ਼ਦਗੀ ਦੀ ਜਾਣਕਾਰੀ ਦਿੱਤੀ ਗਈ ਹੈ। ਅਨਵਰ ਇਬਰਾਹਿਮ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਮਲੇਸ਼ੀਆ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਬਰਾਹਿਮ ਮਲੇਸ਼ੀਆ ਦੇ 10ਵੇਂ ਪ੍ਰਧਾਨ ਮੰਤਰੀ ਹੋਣਗੇ।

ਸੁਲਤਾਨ ਨੇ ਮਲੇਸ਼ੀਆ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ ਦਾਤੁਕ ਸੇਰੀ ਅਨਵਰ ਇਬਰਾਹਿਮ (Anwar Ibrahim) ਨੂੰ ਨਿਯੁਕਤ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਮਲੇਸ਼ੀਆ ਵਿੱਚ ਆਮ ਚੋਣਾਂ ਦੇ ਪੰਜ ਦਿਨ ਬਾਅਦ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। 1998 ਵਿੱਚ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਅਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ਾਂ ਤੋਂ ਬਾਅਦ ਇਬਰਾਹਿਮ ਦਾ ਪ੍ਰਧਾਨ ਮੰਤਰੀ ਅਹੁਦੇ ‘ਤੇ ਲਈ ਚੁਣਿਆ ਗਿਆ ਹੈ |

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਬਾਰੇ ਇਹ ਘੋਸ਼ਣਾ ਸੁਲਤਾਨ ਅਬਦੁੱਲਾ ਅਹਿਮਦ ਸ਼ਾਹ ਦੇ ਏਕਤਾ ਸਰਕਾਰ ਬਣਾਉਣ ਦੇ ਪ੍ਰਸਤਾਵ ‘ਤੇ ਬਹੁਮਤ ਪਾਰਟੀਆਂ ਦੇ ਸਹਿਮਤ ਹੋਣ ਤੋਂ ਬਾਅਦ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਨਵਰ ਇਬਰਾਹਿਮ ਅਤੇ ਉਸਦੇ ਵਿਰੋਧੀ ਪੇਰੀਕਟਨ ਨੈਸ਼ਨਲ (ਪੀਐਨ) ਦੇ ਮੁਖੀ ਮੁਹੀਦੀਨ ਯਾਸੀਨ ਸੰਸਦ ਵਿੱਚ ਬਹੁਮਤ ਲਈ ਲੋੜੀਂਦੇ 112 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਵਿੱਚ ਅਸਮਰੱਥ ਰਹੇ।