Site icon TheUnmute.com

ਹਿਮਾਚਲ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪ੍ਰਤੀਬੱਧਤਾ, ਨੌਜਵਾਨਾਂ ਦੀ ਜ਼ਿੰਮੇਵਾਰੀ ਵੀ ਅਹਿਮ: ਅਨੁਰਾਗ ਠਾਕੁਰ

ਹਿਮਾਚਲ

ਹਿਮਾਚਲ ਪ੍ਰਦੇਸ਼ 4 ਮਾਰਚ 2024: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਅੱਜ ਹਿਮਾਚਲ ਦੌਰੇ ‘ਤੇ ਸਨ। ਅੱਜ ਦੇ ਠਹਿਰਾਅ ਦੌਰਾਨ ਅਨੁਰਾਗ ਠਾਕੁਰ ਨੇ ਊਨਾ ਅਤੇ ਹਮੀਰਪੁਰ ਵਿੱਚ ਆਯੋਜਿਤ ਵਿਭਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸਵੇਰੇ ਉਨ੍ਹਾਂ ਨੇ ਚੌਕੀ ਮਨਿਆਰ, ਊਨਾ ਵਿਖੇ ਡਾਕਖਾਨੇ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਫਿਰ ਸਲੋਹ ਵਿਖੇ ਤ੍ਰਿਏਕ ਸੰਮੇਲਨ ਵਿੱਚ ਹਿੱਸਾ ਲਿਆ।

ਇਸ ਤੋਂ ਬਾਅਦ ਅਨੁਰਾਗ ਠਾਕੁਰ ਨੇ ਊਨਾ ਜ਼ਿਲ੍ਹਾ ਭਾਜਪਾ ਦਫਤਰ ਤੋਂ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਤੋਂ ਬਾਅਦ ਊਨਾ ਰੇਲਵੇ ਸਟੇਸ਼ਨ ‘ਤੇ ਜਾ ਕੇ ਹਰਿਦੁਆਰ ਜਾਣ ਵਾਲੀ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ਾਮ ਨੂੰ, ਅਨੁਰਾਗ ਠਾਕੁਰ ਬਸੰਤ ਰਿਜ਼ੋਰਟ, ਹਮੀਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਰੰਗਾਰੰਗ ਪਹਾੜੀ ਮਹਿਲਾ ਸੰਗੀਤ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਡਾਕਘਰ ਦਾ ਉਦਘਾਟਨ ਕਰਦੇ ਹੋਏ  ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਇਸ ਇਮਾਰਤ ਦੀ ਉਸਾਰੀ ਦਾ ਕੰਮ ਸਤੰਬਰ 2021 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਸਾਨੂੰ ਸਾਰਿਆਂ ਨੂੰ 33 ਲੱਖ ਰੁਪਏ ਦੀ ਲਾਗਤ ਨਾਲ ਇਹ ਨਵੀਂ ਇਮਾਰਤ ਮਿਲੀ ਹੈ। ਇਹ ਡਾਕਘਰ 1976 ਵਿੱਚ ਖੋਲ੍ਹਿਆ ਗਿਆ ਸੀ ਪਰ ਅੱਜ ਤੱਕ ਇਹ ਕਿਰਾਏ ਦੀ ਇਮਾਰਤ ਵਿੱਚ ਚੱਲ ਰਿਹਾ ਸੀ ਪਰ ਹੁਣ ਨਵੀਂ ਇਮਾਰਤ ਬਣਨ ਨਾਲ ਆਮ ਲੋਕਾਂ ਨੂੰ ਕਾਫੀ ਸੁਵਿਧਾਵਾਂ ਮਿਲਣਗੀਆਂ।

ਅਨੁਰਾਗ ਠਾਕੁਰ ਨੇ ਅੱਗੇ ਲੋਕਾਂ ਨੂੰ ਡਾਕਘਰ ਵੱਲੋਂ ਚਲਾਈਆਂ ਜਾ ਰਹੀਆਂ ਵਿਭਿੰਨ ਲੋਕ ਭਲਾਈ ਸਕੀਮਾਂ ਨਾਲ ਜੁੜਨ ਦੀ ਤਾਕੀਦ ਕੀਤੀ। ਇਸ ਦੇ ਨਾਲ ਹੀ ਮਾਣਯੋਗ ਕੇਂਦਰੀ ਮੰਤਰੀ ਨੇ ਹਾਜ਼ਰ ਮਹਿਲਾਵਾਂ ਨੂੰ ਮਹਿਲਾ ਸਨਮਾਨ ਬੱਚਤ ਯੋਜਨਾ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਪਾਸਬੁੱਕਾਂ ਵੀ ਦਿੱਤੀਆਂ।

ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਅੱਜ ਮੋਦੀ ਜੀ ਚੋਣਾਂ ਦੀ ਚਿੰਤਾ ਕਰਨ ਦੀ ਬਜਾਏ ਦੇਸ਼ ਦੀ ਚਿੰਤਾ ਕਰਦੇ ਹਨ। ਅੱਜ ਪੂਰੀ ਦੁਨੀਆ ਦੀਆਂ ਉਮੀਦਾਂ ਭਾਰਤ ‘ਤੇ ਟਿਕੀਆਂ ਹੋਈਆਂ ਹਨ। ਅਸੀਂ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹਾਂ। ਸਾਨੂੰ ਅਜੇ ਵੀ ਕਈ ਖੇਤਰਾਂ ਵਿੱਚ ਲੰਮਾ ਸਫ਼ਰ ਤੈਅ ਕਰਨਾ ਹੈ।

ਭਾਰਤ ਦੀਆਂ ਸੜਕਾਂ ਦੁਨੀਆਂ ਵਿੱਚ ਸਭ ਤੋਂ ਵਧੀਆ ਕਿਵੇਂ ਹੋਣੀਆਂ ਚਾਹੀਦੀਆਂ ਹਨ, ਗਰੀਬਾਂ ਦਾ ਪੱਧਰ ਕਿਵੇਂ ਉੱਚਾ ਚੁੱਕਣਾ ਹੈ, ਸਾਡੀ ਪ੍ਰਤੀ ਵਿਅਕਤੀ ਆਮਦਨ 2047 ਤੱਕ 18000 ਡਾਲਰ ਯਾਨੀ 17 ਲੱਖ ਰੁਪਏ ਸਾਲਾਨਾ ਤੋਂ ਵੱਧ ਕਿਵੇਂ ਹੋਵੇਗੀ, ਕਿੰਨੀਆਂ ਟਰੇਨਾਂ ਚੱਲਣੀਆਂ ਚਾਹੀਦੀਆਂ ਹਨ, ਕਿੰਨੇ ਟ੍ਰੈਕ ਵਿਛਾਉਣੇ ਚਾਹੀਦੇ ਹਨ, ਟ੍ਰੇਨਾਂ ਕਿੰਨੀ ਤੇਜ਼ੀ ਨਾਲ ਚੱਲਣੀਆਂ ਚਾਹੀਦੀਆਂ ਹਨ, ਕਿੰਨੇ ਹੋਰ ਹਵਾਈ ਅੱਡੇ ਬਣਨੇ ਚਾਹੀਦੇ ਹਨ, ਹਵਾਈ ਜਹਾਜ਼ ਬਣਾਉਣ ਵਾਲੀਆਂ ਕਿੰਨੀਆਂ ਹੋਰ ਕੰਪਨੀਆਂ ਨੂੰ ਭਾਰਤ ਵਿੱਚ ਮੈਨੂਫੈਕਚਰਿੰਗ ਕਰਨੀ ਚਾਹੀਦੀ ਹੈ, ਇਹ ਸਭ ਕਿਵੇਂ ਸੰਭਵ ਹੈ? ਅਸੀਂ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਨਵੀਂ ਟੈਕਨੋਲੋਜੀ ਦੀ ਵਰਤੋਂ ਕਿਵੇਂ ਕਰਦੇ ਹਾਂ? ਹੋਰ ਕਿੰਨੇ ਹਸਪਤਾਲ ਅਤੇ ਮੈਡੀਕਲ ਕਾਲਜ ਖੁਲ੍ਹਣ? ਕਿੰਨੇ ਸਕੂਲ ਹੋਣ, ਹਰ ਬੱਚੇ ਨੂੰ ਚੰਗੀ ਸਿੱਖਿਆ ਕਿਵੇਂ ਮਿਲੇ? ਨਵੀਂ ਸਿੱਖਿਆ ਨੀਤੀ ਸਾਰਿਆਂ ਤੱਕ ਕਿਵੇਂ ਪਹੁੰਚੇ? ਕੱਲ੍ਹ ਜਦੋਂ ਅਜਿਹੇ ਬਹੁਤ ਸਾਰੇ ਵਿਸ਼ਿਆਂ ‘ਤੇ ਚਰਚਾ ਹੋਈ ਤਾਂ ਮੈਂ ਆਪਣੇ ਮਨ ਵਿੱਚ ਬਹੁਤ ਖੁਸ਼ੀ ਮਹਿਸੂਸ ਕੀਤੀ ਕਿ ਕਿਵੇਂ ਦੇਸ਼ ਨੇ ਸਾਨੂੰ ਅੱਜ ਮੋਦੀ ਜੀ ਜਿਹਾ ਇੱਕ ਨੇਤਾ ਦਿੱਤਾ ਹੈ।

ਅਨੁਰਾਗ ਠਾਕੁਰ ਨੇ ਕਿਹਾ, “ਸਾਡੀ ਹਿਮਾਚਲੀ ਸੰਸਕ੍ਰਿਤੀ ਦੀ ਰੀੜ੍ਹ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ ਹਨ, ਜੋ ਲੋਕ ਗੀਤਾਂ, ਨਾਟਕਾਂ ਅਤੇ ਕਹਾਣੀਆਂ ਦੁਆਰਾ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਜ਼ਿੰਦਾ ਰੱਖਦੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਮਹਿਲਾ ਪਹਾੜੀ ਸੰਗੀਤ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਪੰਦਰਾਂ ਤੋਂ ਵੱਧ ਪ੍ਰੋਗਰਾਮਾਂ ਅਤੇ ਦਸ ਹਜ਼ਾਰ ਤੋਂ ਵੱਧ ਉਤਸ਼ਾਹੀ ਪ੍ਰਤੀਭਾਗੀਆਂ ਦੇ ਨਾਲ ਇਹ ਪ੍ਰਤਿਯੋਗਤਾ ਹਿਮਾਚਲ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਹੈ। ਇਸ ਵਿੱਚ ਹਰ ਉਮਰ ਦੀਆਂ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਹੈ, ਜੋ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਇਹ ਸਿਰਫ਼ ਇੱਕ ਪ੍ਰਤਿਯੋਗਤਾ ਨਹੀਂ ਬਲਕਿ ਸੱਭਿਆਚਾਰਕ ਪੁਨਰ-ਜਾਗਰਣ ਦਾ ਇੱਕ ਅੰਦੋਲਨ ਹੈ। ਮਹਿਲਾ ਪਹਾੜੀ ਸੰਗੀਤ ਦੁਆਰਾ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਜਾਣੂ ਹੋ ਰਹੀ ਹੈ।

ਬਾਈਕ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਨੁਰਾਗ ਠਾਕੁਰ ਨੇ ਲੋਕਾਂ ਨੂੰ ਹੈਲਮੇਟ ਪ੍ਰਤੀ ਜਾਗਰੂਕ ਹੋਣ ਲਈ ਕਿਹਾ। ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਅੱਜ ਇੱਥੇ ਮੌਜੂਦ ਸਾਰੇ ਨੌਜਵਾਨ ਨਾ ਸਿਰਫ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰ ਹਨ ਬਲਕਿ ਸਮਾਜ ਵਿੱਚ ਨਸ਼ਾ ਛੁਡਾਉਣ ਦੇ ਬ੍ਰਾਂਡ ਅੰਬੈਸਡਰ ਵੀ ਹਨ।

ਅਨੁਰਾਗ ਠਾਕੁਰ ਨੇ ਕਿਹਾ ਕਿ ਨਸ਼ਾ ਸਾਡੇ ਨੌਜਵਾਨਾਂ ਅਤੇ ਨੌਜਵਾਨ ਮਹਿਲਾਵਾਂ ਨੂੰ ਅੰਦਰੋਂ ਹੀ ਅੰਦਰੋਂ ਖਾ ਰਿਹਾ ਹੈ। ਇਸ ਨੂੰ ਖ਼ਤਮ ਕਰਨ ਲਈ ਸਮਾਜ, ਪਰਿਵਾਰ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਅੱਗੇ ਆਉਣ ਦੀ ਲੋੜ ਹੈ। ਤੁਹਾਡੀ ਜਨ ਪ੍ਰਤੀਨਿਧੀ ਹੋਣ ਦੇ ਨਾਤੇ, ਮੈਂ ਇਸ ਬਾਰੇ ਜਾਗਰੂਕਤਾ ਫੈਲਾਉਣ ਦਾ ਫੈਸਲਾ ਕੀਤਾ ਹੈ। ਅਸੀਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਹਿਮਾਚਲ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਵਾਂਗੇ।

ਹਰਿਦੁਆਰ ਜਾਣ ਵਾਲੀ ਟਰੇਨ ਦੇ ਉਦਘਾਟਨ ਸਮਾਰੋਹ ‘ਚ ਬੋਲਦਿਆਂ ਅਨੁਰਾਗ ਠਾਕੁਰ ਨੇ ਕਿਹਾ, “ਲੋਕ ਮੈਨੂੰ ਪੁੱਛਦੇ ਸਨ ਕਿ ਅਯੁੱਧਿਆ ਧਾਮ ਤੱਕ ਤਾਂ ਤੁਸੀਂ ਟਰੇਨ ਚਲਾਈ ਹੈ ਪਰ ਹਰਿਦੁਆਰ ਤੱਕ ਟਰੇਨ ਕਦੋਂ ਚਲਾਓਗੇ?” ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਿਰਫ਼ 21 ਦਿਨਾਂ ਵਿੱਚ ਹਰਿਦੁਆਰ ਲਈ ਸਿੱਧੀ ਰੇਲ ਗੱਡੀ ਚਲਾ ਦਿੱਤੀ ਹੈ। ਇਸਦੇ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਇਸ ਦੇ ਨਾਲ ਹੀ, ਮੈਂ ਤੁਹਾਡੇ ਸਾਰਿਆਂ ਦੀ ਤਰਫੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਵੀ ਧੰਨਵਾਦ ਪ੍ਰਗਟ ਕਰਦਾ ਹਾਂ।”

ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਲੋਕਾਂ ਨੇ ਮੈਨੂੰ ਮਥੁਰਾ, ਵ੍ਰਿੰਦਾਵਨ ਅਤੇ ਮਹਾਕਾਲ ਲੋਕ, ਉਜੈਨ ਲਈ ਸਿੱਧੀ ਟ੍ਰੇਨ ਚਲਾਉਣ ਲਈ ਕਿਹਾ। ਇਸ ਦੇ ਲਈ ਮੈਂ ਦੁਬਾਰਾ ਕੇਂਦਰੀ ਰੇਲ ਮੰਤਰੀ ਨੂੰ ਮਿਲਿਆ ਅਤੇ ਉਨ੍ਹਾਂ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਸਾਡੇ ਊਨਾ ਤੋਂ ਮਥੁਰਾ, ਵ੍ਰਿੰਦਾਵਨ, ਪ੍ਰਯਾਗਰਾਜ ਅਤੇ ਉਜੈਨ ਮਹਾਕਾਲ ਲੋਕ ਲਈ ਸਿੱਧੀ ਟ੍ਰੇਨ ਚੱਲੇਗੀ। ਇਸਦੇ ਲਈ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ। ਦੇਵਭੂਮੀ ਦੇ ਲੋਕਾਂ ਅਤੇ ਸੰਤਾਂ ਦੇ ਆਸ਼ੀਰਵਾਦ ਅਤੇ ਸਾਡੇ ਯਤਨਾਂ ਨਾਲ, ਹੁਣ ਅਸੀਂ ਊਨਾ ਤੋਂ ਹਰਿਦੁਆਰ, ਨਾਂਦੇੜ ਸਾਹਿਬ, ਚੰਡੀਗੜ੍ਹ, ਅੰਬਾਲਾ, ਵ੍ਰਿੰਦਾਵਨ, ਮਥੁਰਾ, ਦਿੱਲੀ ਅਤੇ ਮਹਾਕਾਲ ਲੋਕ ਤੱਕ ਜਾ ਸਕਾਂਗੇ।”

ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਮੇਸ਼ਾ ਹਿਮਾਚਲ ਨੂੰ ਆਪਣਾ ਦੂਜਾ ਘਰ ਮੰਨਿਆ ਹੈ। ਮੁੰਬਈ, ਕੋਲਕਾਤਾ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰਾਂ ਵਿੱਚ ਜਦੋਂ ਵੰਦੇ ਭਾਰਤ ਟਰੇਨ ਨਹੀਂ ਚੱਲੀ ਸੀ ਤਾਂ ਊਨਾ ਤੋਂ ਵੰਦੇ ਭਾਰਤ ਟਰੇਨ ਚਲਾਈ ਗਈ ਸੀ। ਇਸ ਨਾਲ ਤੁਸੀਂ ਸਿਰਫ 4 ਘੰਟੇ 45 ਮਿੰਟ ‘ਚ ਦਿੱਲੀ ਪਹੁੰਚ ਜਾਂਦੇ ਹੋ। ਇਹ ਸਭ ਉਦੋਂ ਹੋ ਸਕਿਆ ਹੈ ਜਦੋਂ ਤੁਸੀਂ ਸਾਰਿਆਂ ਨੇ ਮਿਲ ਕੇ ਮੋਦੀ ਸਰਕਾਰ ਬਣਾਈ ਸੀ। ਤੁਸੀਂ ਸਾਰੇ ਧੰਨਵਾਦ ਦੇ ਪਾਤਰ ਹੋ ਕਿ ਤੁਸੀਂ ਅਜਿਹਾ ਨੇਤਾ ਚੁਣਿਆ ਹੈ ਜਿਸ ਨੇ ਹਿਮਾਚਲ ਦੀ ਤਕਦੀਰ ਬਦਲ ਦਿੱਤੀ ਹੈ। ਅੱਜ ਇੱਥੋਂ ਦੀਆਂ ਸੜਕਾਂ ਦੇਖਣਯੋਗ ਹਨ। ਅੱਜ ਇੱਥੇ ਸਰਬਪੱਖੀ ਵਿਕਾਸ ਹੋਇਆ ਹੈ।”

Exit mobile version