Site icon TheUnmute.com

Punjab News: ਤਰਨ ਤਾਰਨ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, 450 ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ

Tarn Taran Police

ਚੰਡੀਗੜ੍ਹ, 17 ਜੂਨ, 2024: ਸਰਹੱਦੀ ਜ਼ਿਲ੍ਹਾ ਤਰਨ ਤਾਰਨ ਪੁਲਿਸ (Tarn Taran Police) ਵਿਭਾਗ ਵਿੱਚ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਫੇਰਬਦਲ ਕੀਤਾ ਹੈ। ਜਿਸ ਵਿੱਚ 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ | ਇਨ੍ਹਾਂ ਵਿੱਚ ਸਬ-ਇੰਸਪੈਕਟਰ, ਏ.ਐੱਸ.ਆਈ., ਹੈੱਡ ਕਾਂਸਟੇਬਲ, ਕਾਂਸਟੇਬਲ ਅਤੇ ਹੋਮ ਗਾਰਡ ਦੇ ਜਵਾਨ ਸ਼ਾਮਲ ਹਨ। ਇਨ੍ਹਾਂ ਵਿੱਚੋਂ 100 ਦੇ ਕਰੀਬ ਪੋਲੀਏ ਮੁਲਾਜ਼ਮਾਂ ਨੂੰ ਹੋਰ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਵਿੱਚ 40 ਗੈਰ-ਗਜ਼ਟਿਡ ਅਧਿਕਾਰੀ ਵੀ ਸ਼ਾਮਲ ਹਨ।

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਥਾਣਿਆਂ (Tarn Taran Police) , ਪੁਲਿਸ ਚੌਕੀਆਂ ਅਤੇ ਪੁਲਿਸ ਦਫ਼ਤਰਾਂ ਤੋਂ ਪੁਲਿਸ ਮੁਲਾਜ਼ਮਾਂ ਦੀ ਸੂਚੀ ਬਣਾਈ ਗਈ ਹੈ। ਇਸ ਸੂਚੀ ‘ਤੇ ਕੰਮ ਕਰਦੇ ਹੋਏ 450 ਅਜਿਹੇ ਪੁਲਿਸ ਮੁਲਾਜ਼ਮਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ, ਜੋ ਪਿਛਲੇ 2 ਤੋਂ 10 ਸਾਲਾਂ ਤੋਂ ਇੱਕੋ ਥਾਂ ‘ਤੇ ਤਾਇਨਾਤ ਹਨ ਜਾਂ ਉਹ ਕਰਮਚਾਰੀ ਜੋ ਆਪਣੇ ਘਰ ਦੇ ਅਧੀਨ ਥਾਣੇ ਜਾਂ ਪੁਲਿਸ ਚੌਕੀ ਵਿੱਚ ਤਾਇਨਾਤ ਹਨ।

ਇਸਤੋਂ ਬਾਅਦ ਇੱਕ ਹੁਕਮ ਜਾਰੀ ਕਰਕੇ ਅਜਿਹੇ 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 100 ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਫ਼ਿਰੋਜ਼ਪੁਰ ਰੇਂਜ ਨਾਲ ਸਬੰਧਤ ਥਾਣਿਆਂ ਵਿੱਚ ਭੇਜਿਆ ਗਿਆ ਹੈ।

Exit mobile version