Site icon TheUnmute.com

ਪਟਿਆਲਾ ਵਿਖੇ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

Patiala

ਚੰਡੀਗੜ੍ਹ, 27 ਫਰਵਰੀ 2025: ਪਟਿਆਲਾ (Patiala) ਵਿਖੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ | | ਜਾਣਕਾਰੀ ਮੁਤਾਬਕ ਇਹ ਪੁਲਿਸ ਕਾਰਵਾਈ ਪਟਿਆਲਾ ਦੇ ਰੋਡੀ ਕੁੱਟ ਇਲਾਕੇ ‘ਚ ਕੀਤੀ ਹੈ | ਪੁਲਿਸ ਟੀਮਾਂ ਜੇਸੀਬੀ ਅਤੇ ਹੋਰ ਮਸ਼ੀਨਾਂ ਨਾਲ ਪਹੁੰਚ ਗਈਆਂ ਹਨ। ਇਹ ਘਰ ਰਿੰਕੀ ਨਾਮ ਦੀ ਇੱਕ ਮਹਿਲਾ ਦਾ ਹੈ |

ਘਰ ‘ਤੇ ਬੁਲਡੋਜ਼ਰ ‘ਤੇ ਬੁਲਡੋਜ਼ਰ ਕਾਰਵਾਈ ਵੇਲੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਮਹਿਲਾ 2016 ਤੋਂ 2023 ਤੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਸੀ ਅਤੇ ਉਕਤ ਖਿਲਾਫ਼ 10 ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਇਹ ਸਾਰੀ ਜਾਇਦਾਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨਾਲ ਬਣਾਈ ਗਈ ਹੈ।

ਔਰਤ ਨੂੰ ਸਬੂਤ ਪੇਸ਼ ਕਰਨ ਲਈ ਸਮਾਂ ਦਿੱਤਾ ਗਿਆ ਸੀ। ਪਟਿਆਲਾ ਪੁਲਿਸ ਨੇ ਮਹਿਲਾ ਤਸਕਰ ਦੇ ਘਰ ਕਾਰਵਾਈ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਇਕੱਤਰ ਕਰ ਲਈ ਸੀ। ਜਿਕਰਯੋਗ ਹੈ ਕਿ ਸਬੰਧਤ ਅਥਾਰਟੀ ਨੇ ਉਕਤ ਮਹਿਲਾ ਨੂੰ ਇਸ ਇਮਾਰਤ ਨੂੰ ਬਣਾਉਣ ‘ਚ ਹੋਏ ਖਰਚੇ ਦੇ ਵੇਰਵੇ ਜਮ੍ਹਾਂ ਕਰਵਾਉਣ ਲਈ ਕਿਹਾ ਸੀ, ਪਰ ਮਹਿਲਾ ਤਸਕਰ ਇਸ ਬਾਰੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦੇ ਸਕੀ।

ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਹੁਕਮ ਪ੍ਰਾਪਤ ਕੀਤਾ ਅਤੇ ਉਕਤ ਮਹਿਲਾ ਦੇ ਘਰ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ। ਪੁਲਿਸ ਮੁਤਾਬਕ ਉਕਤ ਮਹਿਲਾ ਨੇ ਦੋ ਮੰਜ਼ਿਲਾ ਘਰ ਬਣਾਇਆ ਸੀ, ਜਿਸ ‘ਚ ਹਰ ਸਹੂਲਤ ਉਪਲਬੱਧ ਸੀ | ਕਾਰਵਾਈ ਤੋਂ ਪਹਿਲਾਂ ਪੁਲਿਸ (Patiala Police) ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ। ਜਦੋਂ ਪੁਲਿਸ ਨੇ ਇਹ ਕਾਰਵਾਈ ਕੀਤੀ, ਉਸ ਸਮੇਂ ਕੋਈ ਵੀ ਮੌਕੇ ‘ਤੇ ਨਹੀਂ ਪਹੁੰਚਿਆ। ਇਥੋਂ ਤੱਕ ਉਕਤ ਮਹਿਲਾ ਵੀ ਖੁਦ ਘਰ ਮੌਜੂਦ ਨਹੀਂ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।

Read More: ਪਟਿਆਲਾ ‘ਚ PDA ਦਾ ਚੱਲਿਆ ਪੀਲਾ ਪੰਜਾ, ਅਣ-ਅਧਿਕਾਰਤ ਕਲੋਨੀਆਂ ਢਾਹੀਆਂ

Exit mobile version