Site icon TheUnmute.com

ਐਨਸੀਬੀ ਚੰਡੀਗੜ੍ਹ ਸ਼ਾਖਾ ਦੀ ਵੱਡੀ ਕਾਰਵਾਈ, 20 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਲੱਖਾਂ ਦੀ ਨਕਦੀ ਬਰਾਮਦ

Chandigarh NCB

ਚੰਡੀਗੜ੍ਹ 17 ਨਵੰਬਰ 2022: ਨੈਸ਼ਨਲ ਕ੍ਰਾਈਮ ਬਿਊਰੋ ਦੇ ਉੱਤਰੀ ਖੇਤਰ ਦੇ ਡਿਪਟੀ ਡੀ.ਜੀ. ਜੀ ਗਿਆਨੇਸ਼ਵਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ’ਚ ਐਨ. ਸੀ. ਬੀ (Chandigarh NCB) ਵਲੋਂ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਗ੍ਰਿਫਤਾਰ ਵਿਅਕਤੀ ਕੋਲੋਂ 20 ਕਿਲੋਗ੍ਰਾਮ ਤੋਂ ਵੱਧ ਹੈਰੋਇਨ, 5 ਲੱਖ 86 ਹਜ਼ਾਰ ਦੀ ਨਕਦੀ, ਦਿਰਹਾਮ, ਲੈਪਟਾਪ, ਮੋਬਾਈਲ, ਸਿਮ, ਅਫ਼ੀਮ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਅੰਤਰਰਾਸ਼ਟਰੀ ਗਿਰੋਹ ਨਾਲ ਸਬੰਧ ਹਨ ਜੋ ਜੰਮੂ-ਕਸ਼ਮੀਰ ਅਤੇ ਪੰਜਾਬ ਅਧਾਰਤ ਨੈਟਵਰਕ ਰਾਹੀਂ ਸਰਹੱਦ ਪਾਰੋਂ ਤਸਕਰੀ ਕਰਦੇ ਸਨ | ਹੁਣ ਤੱਕ ਦੀ ਜਾਂਚ ‘ਚ ਹੁਣ ਤੱਕ ਪਾਇਆ ਗਿਆ ਕਿ ਇਨ੍ਹਾਂ ਦੇ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਸਬੰਧ ਹਨ। ਉਨ੍ਹਾਂ ਕਿਹਾ ਕਿ 2 ਹੋਰ ਕਿੰਗਪਿਨ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦਾ ਅੱਡਾ ਲੁਧਿਆਣਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈ ਉਹ ਇਸ ਗਿਰੋਹ ਦਾ ਮੁੱਖ ਮੈਂਬਰ ਹੈ। 2 ਹੋਰ ਕਿੰਗਪਿਨ ਦੀ ਪਛਾਣ ਕੀਤੀ ਗਈ ਹੈ ਜੋ ਲੁਧਿਆਣਾ ਦੇ ਹਨ। ਉਨ੍ਹਾਂ ਦੇ ਖਿਲਾਫ ਆਪਰੇਸ਼ਨ ਜਾਰੀ ਹੈ |

Exit mobile version