ਚੰਡੀਗੜ੍ਹ 31 ਅਗਸਤ 2022: ਉੱਤਰ ਪ੍ਰਦੇਸ਼ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਇਨਕਮ ਟੈਕਸ (Income Tax) ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਆਈਟੀ ਨੇ ਸੂਬੇ ਵਿੱਚ ਇੱਕੋ ਸਮੇਂ 22 ਥਾਵਾਂ ‘ਤੇ ਇਨਕਮ ਟੈਕਸ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨਕਮ ਟੈਕਸ ਵਲੋਂ ਲਖਨਊ, ਕਾਨਪੁਰ, ਦਿੱਲੀ ਸਮੇਤ 22 ਥਾਵਾਂ ‘ਤੇ ਰੇਡ ਜਾਰੀ ਹੈ। ਕਈ ਭ੍ਰਿਸ਼ਟ ਨੌਕਰਸ਼ਾਹ ਇਨਕਮ ਟੈਕਸ ਦੇ ਰਾਡਾਰ ‘ਤੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ UPICON ਨਾਲ ਜੁੜੇ ਠੇਕੇਦਾਰਾਂ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤਹਿਤ ਉੱਤਰ ਪ੍ਰਦੇਸ਼ ਅਧੀਨ ਪੈਂਦੇ ਕਈ ਵਿਭਾਗਾਂ ਵਿੱਚ ਕੰਮ ਕਰਦੇ ਡੇਢ ਦਰਜਨ ਦੇ ਕਰੀਬ ਅਧਿਕਾਰੀ/ਕਰਮਚਾਰੀ ਰਾਡਾਰ ‘ਤੇ ਆ ਗਏ ਹਨ। ਜੇਕਰ ਅਸੀਂ ਉਨ੍ਹਾਂ ਵਿਭਾਗਾਂ ਦੀ ਗੱਲ ਕਰੀਏ ਤਾਂ ਮੁੱਖ ਤੌਰ ‘ਤੇ ਅਜਿਹਾ ਹੈ।