Site icon TheUnmute.com

ਅਮਰਨਾਥ ਗੁਫਾ ਨੇੜੇ ਵਾਪਰਿਆ ਵੱਡਾ ਹਾਦਸਾ, ਬੱਦਲ ਫਟਣ ਨਾਲ 15 ਸ਼ਰਧਾਲੂਆਂ ਦੀ ਮੌਤ, ਕਈ ਲਾਪਤਾ

Amarnath cave

ਚੰਡੀਗੜ੍ਹ 08 ਜੁਲਾਈ 2022: ਪਵਿੱਤਰ ਅਮਰਨਾਥ ਗੁਫਾ (Amarnath cave) ਨੇੜੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਕਸ਼ਮੀਰ ਰੇਂਜ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਹੁਣ ਤੱਕ 15 ਜਣਿਆਂ ਦੀ ਮੌਤ ਹੋ ਚੁੱਕੀ ਹੈ | ਇਸ ਤੋਂ ਇਲਾਵਾ ਕੁਝ ਲੰਗਰ ਅਤੇ ਟੈਂਟ ਵੀ ਇਸਦੀ ਦੀ ਲਪੇਟ ਵਿਚ ਆ ਗਏ ਹਨ। ਸੂਤਰਾਂ ਦੇ ਮੁਤਾਬਕ ਇਸ ਹਾਦਸੇ ‘ਚ 40 ਤੋਂ ਵੱਧ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ | ਜ਼ਖਮੀਆਂ ਨੂੰ ਹਸਪਤਾਲਾਂ ਅਤੇ ਮੈਡੀਕਲ ਕੈਂਪਾਂ ਵਿਚ ਭੇਜਿਆ ਜਾ ਰਿਹਾ ਹੈ।

ਇਸਦੇ ਨਾਲ ਹੀ ਬੱਦਲ ਫਟਣ ਤੋਂ ਬਾਅਦ ਪਾਣੀ ਵਧਣ ਕਾਰਨ ਹਜ਼ਾਰਾਂ ਸ਼ਰਧਾਲੂ ਮੌਕੇ ’ਤੇ ਹੀ ਫਸ ਗਏ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਫੌਜ, ਪੁਲਿਸ, ITBP, NDRF, SRTP ਦੇ ਜਵਾਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।ਰਾਹਤ ਟੀਮ ਵਲੋਂ ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ। ਕੁਝ ਯਾਤਰੀ ਮੌਕੇ ‘ਤੇ ਹੀ ਫਸੇ ਹੋਏ ਹਨ। ਸਾਰਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਅਮਰਨਾਥ ਯਾਤਰਾ ਦੌਰਾਨ ਬੱਦਲ ਫਟਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।

Exit mobile version