July 5, 2024 1:02 am
Bikram Majithia

ਮਜੀਠੀਆ ਜ਼ਿਆਦਾਤਰ ਗੁਰਬਾਣੀ ਦਾ ਪਾਠ ਪੜ੍ਹ ਬਿਤਾ ਰਹੇ ਨੇ ਜੇਲ੍ਹ ’ਚ ਸਮਾਂ, ਅਕਾਲੀ ਆਗੂਆਂ ਨੂੰ ਵੀ ਕੀਤੀ ਇਹ ਅਪੀਲ

ਪਟਿਆਲਾ 28 ਫਰਵਰੀ 2022 : ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ (Bikram Singh Majithia) ਇਨ੍ਹਾਂ ਦਿਨੀਂ ਕੇਂਦਰੀ ਜੇਲ੍ਹ ਪਟਿਆਲਾ (Patiala Central Jail) ’ਚ ਬੰਦ ਹਨ। ਜੇਲ੍ਹ ’ਚ ਉਹ ਜ਼ਿਆਦਾਤਰ ਸਮਾਂ ਗੁਰਬਾਣੀ ਦਾ ਪਾਠ ਕਰ ਕੇ ਬਿਤਾ ਰਹੇ ਹਨ। ਵਿਹਲੇ ਸਮੇਂ ’ਚ ਸੰਸਾਰ ਭਰ ਦੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹ ਰਹੇ ਹਨ। ਬਿਕਰਮ ਮਜੀਠੀਆ (Bikram Singh Majithia) ਨੂੰ ਐੱਮ. ਪੀ. ਅਹਾਤੇ ’ਚ ਆਮ ਹਵਾਲਾਤੀ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕੇਂਦਰੀ ਜੇਲ੍ਹ ਦੇ ਬਾਹਰ ਪਹੁੰਚ ਰਹੇ ਅਕਾਲੀ ਆਗੂਆਂ ਨੂੰ ਵੀ ਸੁਨੇਹਾ ਭੇਜਿਆ ਕਿ ਉਹ ਪੰਜਾਬ ਭਰ ’ਚੋਂ ਇੱਥੇ ਇਕੱਠੇ ਹੋਣ ਦੀ ਬਜਾਏ ਆਪਣੇ-ਆਪਣੇ ਹਲਕਿਆਂ ’ਚ ਜਾਣ ਅਤੇ ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ। ਮਜੀਠੀਆ ਪਿਛਲੇ 4 ਦਿਨਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਹਨ ਅਤੇ ਉਨ੍ਹਾਂ ਦੀ ਮੋਹਾਲੀ ਦੀ ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।

ਹੁਣ ਬਿਕਰਮ ਸਿੰਘ ਮਜੀਠੀਆ (Bikram Singh Majithia)ਜ਼ਮਾਨਤ ਲਈ ਮਾਣਯੋਗ ਹਾਈਕੋਰਟ ’ਚ ਅਰਜ਼ੀ ਲਗਾਉਣਗੇ। ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਰਾਹਤ ਤੋਂ ਬਾਅਦ ਖ਼ੁਦ ਜਾ ਕੇ ਮੋਹਾਲੀ ਦੀ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ। ਉਸ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਪਟਿਆਲਾ (Patiala Central Jail) ’ਚ ਬੰਦ ਹਨ।