July 7, 2024 9:58 am
ਰਣਜੀ ਟਰਾਫੀ

ਮਹਾਰਾਸ਼ਟਰ ਦੀ ਰਣਜੀ ਟਰਾਫੀ ਟੀਮ ‘ਚ ਅੰਡਰ-19 ਟੀਮ ਦੇ 2 ਖਿਡਾਰੀ ਸ਼ਾਮਲ

ਚੰਡੀਗੜ੍ਹ 15 ਫਰਵਰੀ 2022: ਭਾਰਤ ਦੀ ਅੰਡਰ-19 ਮਹਾਰਾਸ਼ਟਰ ਦੀ ਰਣਜੀ ਟਰਾਫੀ ਟੀਮ ਨੇ ਵਿਸ਼ਵ ਕੱਪ ਜੇਤੂ ਟੀਮ ਦੇ ਦੋ ਮੈਂਬਰ ਖੱਬੇ ਹੱਥ ਦੇ ਸਪਿਨਰ ਵਿੱਕੀ ਓਸਟਵਾਲ ਅਤੇ ਹਰਫਨਮੌਲਾ ਕੌਸ਼ਲ ਤਾਂਬੇ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਰਣਜੀ ਟਰਾਫੀ ਲਈ ਮਹਾਰਾਸ਼ਟਰ ਦੀ ਸੀਨੀਅਰ ਚੋਣ ਕਮੇਟੀ ਨੇ ਓਸਤਵਾਲ ਅਤੇ ਤਾਂਬੇ ‘ਤੇ ਭਰੋਸਾ ਜਤਾਇਆ ਹੈ। ਜਿਕਰਯੋਗ ਹੈ ਕਿ ਓਸਤਵਾਲ ਕੈਰੇਬੀਅਨ ‘ਚ ਅੰਡਰ-19 ਵਿਸ਼ਵ ਕੱਪ ‘ਚ ਸਭ ਤੋਂ ਸਫਲ ਗੇਂਦਬਾਜ਼ਾਂ ‘ਚੋਂ ਇੱਕ ਸੀ |

ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਨੂੰ ਇਸ ਚੋਟੀ ਦੇ ਘਰੇਲੂ ਟੂਰਨਾਮੈਂਟ ਦੇ ਏਲੀਟ ਗਰੁੱਪ ਜੀ ‘ਚ ਰੱਖਿਆ ਗਿਆ ਹੈ ਅਤੇ ਟੀਮ 17 ਫਰਵਰੀ ਤੋਂ ਹਰਿਆਣਾ ‘ਚ ਆਪਣੇ ਲੀਗ ਮੈਚ ਖੇਡੇਗੀ। ਟੀਮ ਦੀ ਅਗਵਾਈ ਅਨੁਭਵੀ ਅੰਕਿਤ ਬਾਵਨੇ ਕਰਨਗੇ ਜਦਕਿ ਸਿਖਰਲੇ ਕ੍ਰਮ ਦੇ ਹਮਲਾਵਰ ਬੱਲੇਬਾਜ਼ ਰਾਹੁਲ ਤ੍ਰਿਪਾਠੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ।