Site icon TheUnmute.com

Maharashtra News: ਦੇਵੇਂਦਰ ਫੜਨਵੀਸ ਤੀਜੀ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

5 ਦਸੰਬਰ 2024: ਮਹਾਰਾਸ਼ਟਰ(Maharashtra) ‘ਚ ਚੋਣ ਨਤੀਜਿਆਂ ਤੋਂ 13 ਦਿਨ ਬਾਅਦ ਅੱਜ ਨਵੀਂ ਸਰਕਾਰ (new government) ਦਾ ਗਠਨ ਹੋ ਜਾਵੇਗਾ। ਸਹੁੰ ਚੁੱਕ ਸਮਾਗਮ ਅੱਜ ਸ਼ਾਮ 5:30 ਵਜੇ ਆਜ਼ਾਦ ਮੈਦਾਨ ਵਿੱਚ ਹੋਵੇਗਾ। ਦੇਵੇਂਦਰ ਫੜਨਵੀਸ(Devendra Fadnavis) ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਸ ਦੇ ਨਾਲ ਹੀ ਐਨਸੀਪੀ ਨੇਤਾ ਅਜੀਤ ਪਵਾਰ ਛੇਵੀਂ ਵਾਰ ਉਪ ਮੁੱਖ ਮੰਤਰੀ ਬਣਨਗੇ। ਉਨ੍ਹਾਂ ਤੋਂ ਇਲਾਵਾ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਫੜਨਵੀਸ ਤੋਂ ਬਾਅਦ ਸ਼ਿੰਦੇ ਮੁੱਖ ਮੰਤਰੀ ਤੋਂ ਉਪ ਮੁੱਖ ਮੰਤਰੀ ਬਣਨ ਵਾਲੇ ਦੂਜੇ ਨੇਤਾ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਭਾਜਪਾ ਨੇਤਾ ਪ੍ਰੋਗਰਾਮ ‘ਚ ਹਿੱਸਾ ਲੈਣਗੇ।

ਇਸ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। ਇਸ ਤੋਂ ਇਲਾਵਾ ਦੇਸ਼ ਭਰ ਤੋਂ 400 ਸੰਤ-ਮਹਾਂਪੁਰਸ਼ ਵੀ ਸ਼ਿਰਕਤ ਕਰਨਗੇ।

ਸੂਤਰਾਂ ਮੁਤਾਬਕ ਭਾਜਪਾ ਦੇ 19, ਐਨਸੀਪੀ ਦੇ 7 ਅਤੇ ਸ਼ਿਵ ਸੈਨਾ ਦੇ 5 ਆਗੂ ਸਹੁੰ ਚੁੱਕ ਸਕਦੇ ਹਨ।

ਮਹਾਰਾਸ਼ਟਰ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਆਏ ਸਨ। ਮਹਾਯੁਤੀ ਯਾਨੀ ਭਾਜਪਾ-ਸ਼ਿਵ ਸੈਨਾ ਸ਼ਿੰਦੇ-ਐਨਸੀਪੀ ਪਵਾਰ ਨੂੰ 230 ਸੀਟਾਂ ਦਾ ਭਾਰੀ ਬਹੁਮਤ ਮਿਲਿਆ ਹੈ।

read more: Maharashtra News: ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ

Exit mobile version