Site icon TheUnmute.com

Maharashtra News: ਮੁੰਬਈ ‘ਚ ਵਾਪਰਿਆ ਬੱਸ ਹਾਦਸਾ, 6 ਜਣਿਆ ਦੀ ਮੌ.ਤ, 49 ਜ਼.ਖ.ਮੀ

10 ਦਸੰਬਰ 2024: ਮਹਾਰਾਸ਼ਟਰ ਦੀ ਰਾਜਧਾਨੀ (Maharashtra’s capital Mumbai) ਮੁੰਬਈ ‘ਚ ਸੋਮਵਾਰ ਰਾਤ ਨੂੰ ਇਕ ਭਿਆਨਕ ਬੱਸ ਹਾਦਸਾ ( bus accident) ਵਾਪਰਿਆ, ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 49 ਜ਼ਖਮੀ ਹੋ ਗਏ। ਇਹ ਹਾਦਸਾ ਕੁਰਲਾ ਦੇ ਸੰਘਣੀ (populated area of ​​Kurla) ਆਬਾਦੀ ਵਾਲੇ ਇਲਾਕੇ ਵਿੱਚ ਵਾਪਰਿਆ ਜਿੱਥੇ ਇੱਕ ਸਰਕਾਰੀ ਬੱਸ ਤੇਜ਼ ਰਫ਼ਤਾਰ ਨਾਲ ਸੜਕ ਵਿੱਚ ਜਾ ਵੜੀ। ਬੱਸ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਅਤੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਆਖਰਕਾਰ ਬੱਸ ਇੱਕ ਇਮਾਰਤ ਦੇ ਕਾਲਮ ਨਾਲ ਟਕਰਾ ਕੇ ਰੁਕ ਗਈ ਪਰ ਇਸ ਦੌਰਾਨ ਇਮਾਰਤ ਦੀ ਚਾਰਦੀਵਾਰੀ ਢਹਿ ਗਈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ‘ਚ ਭਗਦੜ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।

ਹਾਦਸੇ ਵਾਲੀ ਥਾਂ ‘ਤੇ ਕੀ ਹੋਇਆ?

ਇਹ ਹਾਦਸਾ ਸੋਮਵਾਰ ਰਾਤ ਕਰੀਬ 9:50 ਵਜੇ ਮੁੰਬਈ ਦੇ ਪੱਛਮੀ ਕੁਰਲਾ ਇਲਾਕੇ ‘ਚ ਐਸਜੀ ਬਰਵੇ ਰੋਡ ‘ਤੇ ਅੰਜੁਮ-ਏ-ਇਸਲਾਮ ਸਕੂਲ ਨੇੜੇ ਵਾਪਰਿਆ। ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਇਸ ਭੀੜ-ਭੜੱਕੇ ਵਾਲੇ ਇਲਾਕੇ ‘ਚ ਜਾ ਵੜੀ। ਬੱਸ ਨੇ 100 ਮੀਟਰ ਦੀ ਦੂਰੀ ‘ਤੇ 30-40 ਵੱਖ-ਵੱਖ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਅਤੇ ਕੁਝ ਵਾਹਨ ਵੀ ਨੁਕਸਾਨੇ ਗਏ। ਇਸ ਤੋਂ ਬਾਅਦ ਬੱਸ ਇਕ ਇਮਾਰਤ ਨਾਲ ਟਕਰਾ ਕੇ ਰੁਕ ਗਈ ਅਤੇ ਮੌਕੇ ‘ਤੇ ਹਫੜਾ-ਦਫੜੀ ਮਚ ਗਈ।

ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਮੌਕੇ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਜ਼ਖਮੀਆਂ ਨੂੰ 108 ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਕੁਰਲਾ ਭਾਭਾ ਹਸਪਤਾਲ ਭੇਜਿਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 49 ਲੋਕ ਜ਼ਖਮੀ ਹਨ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

READ MORE: Maharashtra: ਪੁਣੇ ‘ਚ ਡਿੱਗੀ ਪਾਣੀ ਦੀ ਟੈਂਕੀ, 3 ਮਜ਼ਦੂਰਾਂ ਦੀ ਮੌ.ਤ

Exit mobile version