June 28, 2024 3:08 pm
Kangana

ਕੰਗਣਾ ਰਣੌਤ ਨੂੰ ਲੈ ਕੇ ਮਹਾਰਾਸ਼ਟਰ ਦੇ ਮੰਤਰੀ ਦਾ ਬਿਆਨ, ‘ਕਿਸੇ ਨੱਚਣ ਵਾਲੀ ਨੂੰ ਕਿ ਜਵਾਬ ਦੇਣਾ’

ਚੰਡੀਗੜ੍ਹ 17 ਨਵੰਬਰ 2021 : ਮਹਾਰਾਸ਼ਟਰ ਦੇ ਮੰਤਰੀ ਵਿਜੈ ਨਾਮਦੇਵ ਵਡੇਟਿਵਰ ਨੇ ਫਿਲਮ ਅਭਿਨੇਤਰੀ ਕੰਗਣਾ ਰਣੌਤ ‘ਤੇ ਵਿਵਾਦਿਤ ਦਿੱਤਾ ਹੈ, ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੂੰ ਲੈ ਕੇ ਕੰਗਣਾ ‘ਤੇ ਬੋਲਿਆ ਹੈ ਕਿ ‘ਕਿਸੇ ਨੱਚਣਵਾਲੀ ਨੂੰ ਕਿ ਜਵਾਬ ਦੇਣਾ’ ਦੱਸ ਦਈਏ ਕਿ ਕੰਗਣਾ ਰਣੌਤ ਨੇ ਮੰਗਲਵਾਰ ਨੂੰ ਇਕ ਵਿਵਾਦ ਨੂੰ ਜਨਮ ਦਿੰਦੇ ਹੋਏ ਦਾਅਵਾ ਕੀਤਾ ਕਿ ਸੁਭਾਸ਼ ਚੰਦ ਬੌਸ ਤੇ ਭਗਤ ਸਿੰਘ ਨੂੰ ਮਹਾਤਮਾ ਗਾਂਧੀ ਕੋਈ ਸਮਰਥਨ ਮਿਲਿਆ, ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮੰਤਰ ਦਾ ਮਜਾਕ ਉਡਾਉਦੇ ਹੋਏ ਕਿਹਾ ਕਿ ਦੂਜੀ ਗੱਲ ਅੱਗੇ ਕਰਨ ਨਾਲ ਭੀਖ ਮਿਲਦੀ ਹੈ ਨਾ ਕਿ ਆਜ਼ਾਦੀ,
ਕੰਗਣਾ ਦੇ ਬਿਆਨ ‘ਤੇ ਨਵਾਂ ਘਸਮਾਨ ਸ਼ੁਰੂ,
ਓਥੇ ਹੀ ਅਭਿਨੇਤਰੀ ਕੰਗਣਾ ਰਣੌਤ ਨੇ ਮਹਾਤਮਾ ਗਾਂਧੀ ਤੇ ਸੁਭਾਸ਼ ਚੰਦਰ ਬੌਸ ਨੂੰ ਲੈ ਕੇ ਨੇਤਾ ਜੀ ਦੀ ਧੀ ਅਨੀਤਾ ਬੌਸ ਨੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ, ਅਨੀਤਾ ਬੌਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਮਹਾਤਮਾ ਗਾਂਧੀ ਦਾ ਰਿਸ਼ਤਾ ਬਹੁਤ ਗੁੰਝਲਦਾਰ ਸੀ ਕਿਉਂਕਿ ਗਾਂਧੀ ਜੀ ਨੂੰ ਲੱਗਦਾ ਸੀ ਕਿ ਉਹ ਨੇਤਾਜੀ ਨੂੰ ਕਾਬੂ ਨਹੀਂ ਕਰ ਸਕਦੇ, ਦੂਜੇ ਪਾਸੇ ਮੇਰੇ ਪਿਤਾ ਗਾਂਧੀ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਨ੍ਹਾਂ ਕਿਹਾ ਕਿ ਨੇਤਾ ਜੀ ਅਤੇ ਗਾਂਧੀ ਮਹਾਨ ਨਾਇਕ ਸਨ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ। ਇੱਕ ਤੋਂ ਬਿਨਾਂ ਦੂਜੇ ਦੀ ਹੋਂਦ ਨਹੀਂ ਹੋ ਸਕਦੀ। ਇਹ ਇੱਕ ਗਠਜੋੜ ਸੀ. ਅਜਿਹਾ ਨਹੀਂ ਹੈ ਕਿ ਕਾਂਗਰਸ ਦੇ ਕੁਝ ਮੈਂਬਰਾਂ ਨੇ ਲੰਬੇ ਸਮੇਂ ਤੋਂ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਰਫ ਇਕ ਅਹਿੰਸਕ ਨੀਤੀ ਹੀ ਭਾਰਤ ਦੀ ਆਜ਼ਾਦੀ ਲਈ ਜਿੰਮੇਵਾਰ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਨੇਤਾ ਜੀ ਅਤੇ ਆਈਐਨਏ (ਇੰਡੀਅਨ ਨੈਸ਼ਨਲ ਆਰਮੀ) ਦੀਆਂ ਕਾਰਵਾਈਆਂ ਨੇ ਵੀ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ।

ਪਹਿਲਾਂ ਦਿੱਤਾ ਵਿਵਾਦਤ ਬਿਆਨ
ਰਣੌਤ ਨੇ ਪਿਛਲੇ ਹਫਤੇ ਕਿਹਾ ਸੀ ਕਿ ਭਾਰਤ ਨੂੰ 1947 ‘ਚ ਆਜ਼ਾਦੀ ਨਹੀਂ ਮਿਲੀ, ਸਗੋਂ ‘ਭੀਖ’ ਮੰਗ ਕੇ ਮਿਲੀ, ਅਸਲ ਆਜ਼ਾਦੀ 2014 ‘ਚ ਨਰਿੰਦਰ ਮੋਦੀ ਦੀ ਸਰਕਾਰ ਆਉਣ ‘ਤੇ ਮਿਲੀ।