Site icon TheUnmute.com

ਮਹਾਰਾਸ਼ਟਰ ਸਰਕਾਰ ਬੀਬੀਆਂ ਨੂੰ ਦੇਵੇਗੀ 1,500 ਰੁਪਏ ਮਹੀਨਾਵਾਰ ਭੱਤਾ, ਤਿੰਨ LPG ਸਿਲੰਡਰ ਮੁਫ਼ਤ ਦੇਣ ਦਾ ਐਲਾਨ

Maharashtra

ਚੰਡੀਗੜ੍ਹ, 28 ਜੂਨ 2024: ਮਹਾਰਾਸ਼ਟਰ ਸਰਕਾਰ (Maharashtra government) ਨੇ ਅੱਜ 2024-25 ਦੇ ਸੂਬੇ ਦੇ ਬਜਟ ਦੌਰਾਨ ਕਈ ਐਲਾਨ ਕੀਤੇ ਹਨ | ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ 2024-25 ਦੇ ਸੂਬੇ ਦੇ ਬਜਟ ‘ਚ 21 ਤੋਂ 60 ਸਾਲ ਦੀ ਉਮਰ ਵਰਗ ਦੀਆਂ ਯੋਗ ਬੀਬੀਆਂ ਨੂੰ 1,500 ਰੁਪਏ ਮਹੀਨਾਵਾਰ ਭੱਤੇ ਦੀ ਵਿੱਤੀ ਸਹਾਇਤਾ ਯੋਜਨਾ ਦਾ ਐਲਾਨ ਕੀਤਾ ਹੈ।

ਵਿੱਤ ਮੰਤਰਾਲਾ (Maharashtra government) ਸੰਭਾਲਣ ਵਾਲੇ ਪਵਾਰ ਨੇ ਵਿਧਾਨ ਸਭਾ ‘ਚ ਆਪਣੇ ਬਜਟ ਭਾਸ਼ਣ ‘ਚ ਕਿਹਾ ਕਿ ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ’ ਯੋਜਨਾ ਅਕਤੂਬਰ ‘ਚ ਸੂਬਾਈ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਜੁਲਾਈ ਤੋਂ ਲਾਗੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਲਈ 46,000 ਕਰੋੜ ਰੁਪਏ ਦਾ ਸਾਲਾਨਾ ਬਜਟ ਦੀ ਤਜਵੀਜ਼ ਰੱਖੀ ਹੈ | ਵਿੱਤ ਮੰਤਰੀ ਨੇ ਕਿਹਾ ਕਿ ਪੰਜ ਜੀਆਂ ਦੇ ਇੱਕ ਯੋਗ ਪਰਿਵਾਰ ਨੂੰ ‘ਮੁੱਖ ਮੰਤਰੀ ਅੰਨਪੂਰਨਾ ਯੋਜਨਾ’ ਦੇ ਤਹਿਤ ਹਰ ਸਾਲ ਤਿੰਨ ਮੁਫਤ ਐਲਪੀਜੀ ਸਿਲੰਡਰ ਦਿੱਤੇ ਜਾਣਗੇ।

ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਨੇ ਸੂਬੇ ‘ਚ ਕਪਾਹ ਅਤੇ ਸੋਇਆਬੀਨ ਦੀ ਫ਼ਸਲ ਲਈ ਸਾਰੇ ਕਿਸਾਨਾਂ ਨੂੰ 5000 ਰੁਪਏ ਪ੍ਰਤੀ ਹੈਕਟੇਅਰ ਬੋਨਸ ਅਤੇ ਦੁੱਧ ਉਤਪਾਦਕ ਕਿਸਾ

Exit mobile version