ਚੰਡੀਗੜ੍ਹ 22 ਜੂਨ 2022: ਸ਼ਿਵ ਸੈਨਾ ਆਗੂ ਸੰਜੇ ਰਾਉਤ ਵੱਲੋਂ ਵਿਧਾਨ ਸਭਾ ਭੰਗ ਕੀਤੇ ਜਾਣ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਮਹਾਰਾਸ਼ਟਰ (Maharashtra) ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਦੇ ਸਾਰੇ ਵਿਧਾਇਕ ਦੇਵੇਂਦਰ ਫੜਨਵੀਸ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਕਾਂਗਰਸ ਨੇਤਾ ਕਮਲਨਾਥ ਵੀ ਬਾਲਾ ਸਾਹਿਬ ਥੋਰਾਟ ਦੇ ਘਰ ਪਹੁੰਚੇ ਹਨ। ਇਸ ਤੋਂ ਇਲਾਵਾ ਸੀਐਮ ਊਧਵ ਨੇ ਦੁਪਹਿਰ 1 ਵਜੇ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ ।
ਦੂਜੇ ਪਾਸੇ ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਨਿਊਜ਼ ਚੈਨਲ ‘ਆਜਤਕ’ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਨਾਲ 46 ਵਿਧਾਇਕ ਹਨ। ਫੜਨਵੀਸ ਨਾਲ ਸੰਪਰਕ ਦੇ ਮਾਮਲੇ ‘ਤੇ ਸ਼ਿੰਦੇ ਨੇ ਕਿਹਾ ਕਿ ਉਹ ਭਾਜਪਾ ਦੇ ਕਿਸੇ ਨੇਤਾ ਦੇ ਸੰਪਰਕ ‘ਚ ਨਹੀਂ ਹਨ।
ਇਸ ਵਿਚਕਾਰ ਸੀਐਮ ਊਧਵ ਕੋਰੋਨਾ ਸੰਕਰਮਿਤ ਹੋਣ ਕਾਰਨ ਵਰਚੁਅਲ ਮੀਟਿੰਗ ਕਰ ਰਹੇ ਹਨ। ਬੈਠਕ ‘ਚ ਕਈ ਵਿਧਾਇਕ ਮੌਜੂਦ ਹਨ। ਇਸਦੇ ਨਾਲ ਹੀ ਸਿਆਸੀ ਹਲਚਲ ਦੇ ਵਿਚਕਾਰ, ਸੀਐਮ ਊਧਵ ਦੇ ਪੁੱਤਰ ਅਤੇ ਰਾਜ ਸਰਕਾਰ ਵਿੱਚ ਇੱਕ ਮੰਤਰੀ ਆਦਿਤਿਆ ਠਾਕਰੇ ਨੇ ਆਪਣੇ ਟਵਿੱਟਰ ਬਾਇਓ ਤੋਂ ਮੰਤਰੀ ਦੇ ਅਹੁਦੇ ਨੂੰ ਹਟਾ ਦਿੱਤਾ ਹੈ|