Punjab Sports University

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਪਟਿਆਲਾ 21 ਜੂਨ 2022: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, (Maharaja Bhupinder Singh Punjab Sports University) ਪਟਿਆਲਾ ਨੇ ਲਗਾਤਾਰ ਗਤੀਵਿਧੀਆਂ ਰਾਹੀਂ ਅੱਠਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ। ਇਸ ਤਹਿਤ ਸਭ ਤੋਂ ਪਹਿਲਾਂ 18 ਜੂਨ, 2022 ਨੂੰ “ਮਾਨਸਿਕ ਤੁੰਦਰੁਸਤੀ ਲਈ ਪਰੰਪਰਾਗਤ ਯੋਗਾ ਦੀ ਮਹੱਤਤਾ” ਵਿਸ਼ੇ ’ਤੇ ਵਰਚੂਅਲ ਮਾਧਿਅਮ ਰਾਹੀਂ ਅੰਤਰ-ਰਾਸ਼ਟਰੀ ਕਾਨਫਰੰਸ ਦਾ ਆਯੋਜਨ ਯੂਕਰੇਨੀਅਨ ਐਸੋਸੀਏਸ਼ਨ ਆਫ਼ ਆਯੁਰਵੇਦ ਯੋਗਾ ਅਤੇ ਸੀਰੀਅਨ ਸੈਂਟਰ ਆਫ਼ ਯੋਗਾ ਅਤੇ ਮੈਡੀਟੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਵਿਚ ਸੀਰੀਆ, ਸ੍ਰੀਲੰਕਾ, ਹੰਗਰੀ ਅਤੇ ਪੋਲੈਂਡ ਤੋਂ ਵੱਖ-ਵੱਖ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਯੋਗਾਂ ਮਾਹਿਰਾਂ ਨੇ ਭਾਗ ਲਿਆ।

Maharaja Bhupinder Singh Punjab Sports University

​​21 ਜੂਨ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਿਲਟਰੀ ਸਟੇਸ਼ਨ, ਪਟਿਆਲਾ ਵਿਖੇ ਫ਼ੌਜ ਦੇ ਜਵਾਨਾਂ ਨਾਲ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਡਾ. ਚਾਰੂ ਸ਼ਰਮਾ ਨੇ ਆਪਣੀ ਯੋਗ ਇੰਸਟ੍ਰਕਟਰਾਂ (ਸਚਿਨ ਅਗਰਵਾਲ, ਆਸ਼ੂਤੋਸ਼, ਅਮਨਦੀਪ ਸਿੰਘ, ਭਵਿਆ ਸਲੂਜਾ, ਮਨਪ੍ਰੀਤ ਕੌਰ, ਅਰਵਿੰਦਰ ਕੌਰ, ਲਵਲੀਨ ਕੌਰ) ਦੀ ਟੀਮ ਦੇ ਨਾਲ ਸੈਸ਼ਨ ਦੀ ਅਗਵਾਈ ਕੀਤੀ। ਟੀਮ ਨੂੰ ਮੁੱਖ ਮਹਿਮਾਨ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Maharaja Bhupinder Singh Punjab Sports University

ਇਸ ਮੌਕੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਰਜਿਸਟਰਾਰ, ਲੈਫ਼ਟੀਨੈਂਟ ਕਰਨਲ ਨਵਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੈਸ਼ਨ ਦੌਰਾਨ ਲਗਭਗ 3000 ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਖ-ਵੱਖ ਆਸਣ, ਪ੍ਰਾਣਾਯਾਮ ਅਤੇ ਵਿਲੋਚਗੀ ਕੀਤੀ।

​ਦੂਜੇ ਪਾਸੇ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਅਧਿਕਾਰੀਆ ਅਤੇ ਕੈਦੀਆ ਲਈ ਕੇਂਦਰੀ ਜੇਲ੍ਹ ਵਿਖੇ ਯੋਗ ਅਭਿਆਸ ਸੈਸ਼ਨ ਵੀ ਕਰਵਾਇਆ ਗਿਆ। ਸ਼੍ਰੀ ਜਗਦੇਵ ਕੁਮਾਰ ਨੇ ਆਪਣੇ ਯੋਗਾ ਇੰਸਟ੍ਰਕਟਰ ਅਰਜੁਨ ਤਿਵਾੜੀ, ਸੁਮਨ ਰਾਵਤ ਅਤੇ ਸਿਮਰਨਜੀਤ ਕੌਰ ਦੀ ਟੀਮ ਦੇ ਨਾਲ ਸੈਸ਼ਨ ਦੀ ਅਗਵਾਈ ਕੀਤੀ।

Maharaja Bhupinder Singh Punjab Sports University

ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁੱਲਪਤੀ ਲੈਫ਼ਟੀਨੈਂਟ ਜਨਰਲ (ਡਾ.) ਜੇ. ਐੱਸ. ਚੀਮਾ ਨੇ ਕਿਹਾ ਕਿ ਯੋਗਾ ਜਵਾਨਾਂ ਦੀ ਰੂਟੀਨ ਦਾ ਇੱਕ ਜ਼ਰੂਰੀ ਹਿੱਸਾ ਹੈ ਕਿਉਂਕਿ ਇਹ ਉਹਨਾਂ ਨੂੰ ਸਖ਼ਤ ਹਾਲਤਾਂ ਵਿੱਚ ਵੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ।

Scroll to Top