ਚੰਡੀਗੜ੍ਹ, 13 ਜੂਨ 2024: 14 ਜੂਨ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਮਹਾਰਾਜ’ (Maharaj film) ਪਹਿਲਾਂ ਹੀ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ | ਇਸ ਫਿਲਮ ‘ਚ ਮਸ਼ਹੂਰ ਅਦਾਕਰ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ | ਇਸ ਫਿਲਮ ‘ਚ ਜੁਨੈਦ ਤੋਂ ਇਲਾਵਾ ਜੈਦੀਪ ਅਹਲਾਵਤ ਅਤੇ ਸ਼ਾਲਿਨੀ ਪਾਂਡੇ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ, ਜਦਕਿ ਸ਼ਰਵਰੀ ਵਾਘ ਕੈਮਿਓ ਰੋਲ ‘ਚ ਨਜ਼ਰ ਆਉਣਗੇ। ਫਿਲਮ ਦੇ ਅਦਾਕਾਰ ਦਾ ਪਹਿਲਾ ਲੁੱਕ ਵੀ ਸਾਹਮਣੇ ਆਇਆ ਹੈ। ਪੋਸਟਰ ‘ਚ ਜੈਦੀਪ ਅਹਲਾਵਤ ਨਜ਼ਰ ਆ ਰਹੇ ਹਨ।
ਹਾਲਾਂਕਿ ਫਿਲਮ ‘ਮਹਾਰਾਜ’ ਦਾ ਟੀਜ਼ਰ ਜਾਂ ਟ੍ਰੇਲਰ ਅਜੇ ਰਿਲੀਜ਼ ਨਹੀਂ ਹੋਇਆ ਹੈ। ਹੁਣ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਵੀ ਮੰਗ ਤੇਜ਼ ਹੋ ਗਈ ਹੈ। ਇਸ ਫਿਲਮ ਦੇ ਵਿਵਾਦਾਂ ‘ਚ ਘਿਰਨ ਕਾਰਨ ਸੋਸ਼ਲ ਮੀਡੀਆ ‘ਤੇ ਆਮਿਰ ਖਾਨ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਹੈ।
ਫਿਲਮ ‘ਮਹਾਰਾਜ’ (Maharaj film) ਦਾ ਕਿਉਂ ਹੋ ਰਿਹੈ ਬਾਈਕਾਟ ?
ਦਰਅਸਲ, ਫਿਲਮ ‘ਮਹਾਰਾਜ’ ‘ਤੇ ਦੋਸ਼ ਲੱਗੇ ਹਨ ਕਿ ਇਸ ਵਿੱਚ ਸਾਧੂਆਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸਦੇ ਨਾਲ ਹੀ ਬਜਰੰਗ ਦਲ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਹੁਣ ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ ਕੁਝ ਲੋਕਾਂ ਨੇ ਇੱਕ ਹਿੱਸੇ ਨੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਪਭੋਗਤਾ ਨੂੰ ਖਦਸ਼ਾ ਹੈ ਕਿ ਫਿਲਮ ‘ਚ ਧਾਰਮਿਕ ਆਗੂਆਂ ਅਤੇ ਸੰਤਾਂ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ |
ਇਸ ਫਿਲਮ ਨੂੰ ਲੈ ਕੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ #BoycottNetflix ਟਰੈਂਡ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਿੰਦੂ ਕਾਰਕੁਨਾਂ ਨੇ ‘ਮਹਾਰਾਜ’ ਫਿਲਮ ਖ਼ਿਲਾਫ਼ ਇਤਰਾਜ਼ ਜਤਾਇਆ ਹੈ। ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਇਕ ਯੂਜ਼ਰ ਲਿਖਦੇ ਹਨ ਕਿ, ”ਜੇਕਰ ਇਹ ਫਿਲਮ ਸਾਧਾਂ-ਸੰਤਾਂ ਨੂੰ ਬਦਮਾਸ਼ ਅਤੇ ਅਨੈਤਿਕ ਰੂਪ ‘ਚ ਦਿਖਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਦੀ ਹੈ ਤਾਂ ਜੁਨੈਦ ਖਾਨ, ਯਸ਼ਰਾਜ ਫਿਲਮਸ ਅਤੇ ਨੈੱਟਫਲਿਕਸ ਸਾਰੇ ਜ਼ਿੰਮੇਵਾਰ ਹੋਣਗੇ |
ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ, “ਇੱਕ ਪਿਓ (ਆਮਿਰ ਖਾਨ) ਫਿਲਮ ‘ਪੀਕੇ’ ਨੂੰ ਰਿਲੀਜ਼ ਕਰਕੇ ਭਗਵਾਨ ਸ਼ਿਵ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਉਸ ਦਾ ਪੁੱਤਰ ‘ਮਹਾਰਾਜ’ ਫਿਲਮ ਰਿਲੀਜ਼ ਕਰਕੇ ਹਿੰਦੂ ਧਰਮ ਅਤੇ ਸੱਭਿਆਚਾਰਕ ਪਰੰਪਰਾ ਨੂੰ ਬਦਨਾਮ ਕਰ ਰਿਹਾ ਹੈ। ਇਸ ਫਿਲਮ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ…।”
ਜਿਕਰਯੋਗ ਹੈ ਕਿ ‘ਮਹਾਰਾਜ’ ਫਿਲਮ ਨੂੰ ਸਿਧਾਰਥ ਪੀ ਮਲਹੋਤਰਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ YRF ਐਂਟਰਟੇਨਮੈਂਟ ਦੇ ਬੈਨਰ ਹੇਠ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਹੈ। ਫਿਲਮ ਦੀ ਕਹਾਣੀ ਵਿਪੁਲ ਮਹਿਤਾ ਅਤੇ ਸਨੇਹਾ ਦੇਸਾਈ ਨੇ ਲਿਖੀ ਹੈ। ਇਹ 150 ਸਾਲ ਤੋਂ ਵੱਧ ਪੁਰਾਣੀ ਕਹਾਣੀ ‘ਤੇ ਆਧਾਰਿਤ ਹੈ | ਇਸ ਫਿਲਮ ‘ਚ ਜੁਨੈਦ ਖ਼ਾਨ ਨੇ ਪੱਤਰਕਾਰ ਕਰਸਨਦਾਸ ਮੂਲਜੀ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ 1862 ਦੀ ਇੱਕ ਘਟਨਾ ‘ਤੇ ਆਧਾਰਿਤ ਹੈ, ਜਦੋਂ ਭਾਰਤ ਵਿੱਚ ਸਿਰਫ਼ ਤਿੰਨ ਯੂਨੀਵਰਸਿਟੀਆਂ ਸਨ।