Site icon TheUnmute.com

ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ‘ਤੇ ਭਲਕੇ ਕਿਸਾਨਾਂ ਦੀ ਮਹਾਂਪੰਚਾਇਤਾਂ, ਵਿਨੇਸ਼ ਫੋਗਾਟ ਦਾ ਹੋਵੇਗਾ ਸਨਮਾਨ

Vinesh Phogat

ਚੰਡੀਗੜ੍ਹ, 30 ਅਗਸਤ 2024: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ‘ਤੇ ਭਲਕੇ ਤਿੰਨ ਥਾਵਾਂ ‘ਤੇ ਕਿਸਾਨ (farmers) ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਦਾਤਾ ਸਿੰਘ ਵਾਲਾ-ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਮਹਾਪੰਚਾਇਤ ਹੋਵੇਗੀ।

ਜਾਣਕਾਰੀ ਮੁਤਾਬਕ ਦਾਤਾ ਸਿੰਘ ਵਾਲਾ-ਖਨੌਰੀ ਬਾਰਡਰ ‘ਤੇ ਕਰਵਾਈ ਜਾ ਰਹੀ ਮਹਾਂਪੰਚਾਇਤ ‘ਚ ਬੀਬੀ ਭਲਵਾਨ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਘਰਵਾਲੇ ਸੋਮਵੀਰ ਰਾਠੀ ਵੀ ਪਹੁੰਚਣਗੇ। ਜਿਨ੍ਹਾਂ ਨੂੰ ਕਿਸਾਨਾਂ  (farmers) ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਹ ਮਹਾਂ ਪੰਚਾਇਤ ਸਵੇਰੇ 11.30 ਵਜੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਤੀ ਹੈ।

Exit mobile version