ਰਾਜਸਥਾਨ, 18 ਦਸੰਬਰ 2024: ਰਾਜਸਥਾਨ ਦੇ ਬੀਕਾਨੇਰ (Bikaner) ‘ਚ ਮਹਾਜਨ ਫੀਲਡ ਫਾਇਰਿੰਗ ਰੇਂਜ (Mahajan Firing Range) ‘ਚ ਇਕ ਵਾਰ ਫਿਰ ਤੋਂ ਵੱਡਾ ਹਾਦਸਾ ਵਾਪਰਿਆ ਹੈ, ਜਿਸ ‘ਚ ਦੋ ਫੌਜੀ ਜਵਾਨਾਂ ਦੀ ਜਾਨ ਚਲੀ ਗਈ ਹੈ | ਇਸ ਹਾਦਸੇ ‘ਚ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੈ। ਜ਼ਖਮੀ ਫੌਜੀ ਨੂੰ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਦੇ ਹਸਪਤਾਲ ਭੇਜਿਆ ਗਿਆ ਹੈ।
ਧਮਾਕੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਲੁਣਕਰਣਸਰ ਦੇ ਸੀਓ ਨਰਿੰਦਰ ਪੂਨੀਆ ਮੁਤਾਬਕ ਤੋਪ ਦਾ ਸ਼ੈੱਲ ਲੋਡ ਕਰਦੇ ਸਮੇਂ ਫਟ ਗਿਆ। ਇਸ ਕਾਰਨ ਇਕ ਸਾਰਜੈਂਟ ਅਤੇ ਇਕ ਕਾਂਸਟੇਬਲ ਦੀ ਮੌਤ ਹੋ ਗਈ। ਮ੍ਰਿਤਕ ਫ਼ੌਜੀਆਂ ‘ਚੋਂ ਇੱਕ ਦੌਸਾ (ਰਾਜਸਥਾਨ) ਦਾ ਰਹਿਣ ਵਾਲਾ ਹੈ ਅਤੇ ਦੂਜਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇੱਕ ਕਾਂਸਟੇਬਲ ਗੰਭੀਰ ਜ਼ਖ਼ਮੀ ਹੋ ਗਿਆ ਹੈ | ਇਸ ਧਮਾਕੇ ‘ਚ ਮ੍ਰਿਤਕ ਜਵਾਨਾਂ ਦੀ ਪਛਾਣ ਆਸ਼ੂਤੋਸ਼ ਮਿਸ਼ਰਾ ਅਤੇ ਜਤਿੰਦਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਬੀਕਾਨੇਰ (Bikaner) ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ‘ਚ ਯੁੱਧ ਅਭਿਆਸ ਦੌਰਾਨ ਵਾਪਰਿਆ ਇਹ ਦੂਜਾ ਹਾਦਸਾ ਹੈ। ਤਿੰਨ ਦਿਨ ਪਹਿਲਾਂ ਇੱਥੇ ਇੱਕ ਫੌਜੀ ਦੀ ਮੌਤ ਹੋ ਗਈ ਸੀ। ਜਦੋਂ ਉਹ ਤੋਪ ਨੂੰ ਟੋਇੰਗ ਗੱਡੀ ਨਾਲ ਜੋੜ ਰਿਹਾ ਸੀ। ਤੋਪ ਤਿਲਕ ਗਈ ਅਤੇ ਵਿਚਕਾਰ ਦਬਣ ਕਾਰਨ ਮੌਤ ਹੋ ਗਈ |
Read More: Punjab News: ਮੈਂ ਕੋਈ ਅਸਤੀਫਾ ਨਹੀਂ ਦੇਵਾਂਗਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ