ਮੈਗਡਾਲੇਨਾ ਐਂਡਰਸਨ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਪਦ ਤੇ ਨਿਯੁਕਤ

ਮੈਗਡਾਲੇਨਾ ਐਂਡਰਸਨ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਪਦ ਤੇ ਨਿਯੁਕਤ

ਚੰਡੀਗੜ੍ਹ 24 ਨਵੰਬਰ 2021: ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਮੈਗਡਾਲੇਨਾ ਐਂਡਰਸਨ ਨੂੰ ਸਵੀਡਨ ਦੀ ਸੰਸਦ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਚੁਣ ਲਿਆ। ਮੈਗਡਾਲੇਨਾ ਐਂਡਰਸਨ ਪ੍ਰਧਾਨ ਮੰਤਰੀ ਅਹੁਦੇ ਤੇ ਬੈਠਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਮੈਗਡਾਲੇਨਾ ਐਂਡਰਸਨ ਸਟੀਫਨ ਲੋਫਵੇਨ ਦੀ ਜਗ੍ਹਾ ਤੇ ਕੰਮ ਕਰਨਗੇ , ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਮੇਂ ਸਵੀਡਨ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਜੋਫਵੇਨ ਸੰਭਾਲ ਰਹੇ ਹਨ।

ਮੈਗਡਾਲੇਨਾ ਐਂਡਰਸਨ ਇਸ ਤੋਂ ਪਹਿਲਾਂ ਵਿੱਤ ਮੰਤਰੀ ਵੀ ਰਹਿ ਚੁੱਕੀ ਹੈ ।ਦੇਖਿਆ ਜਾਵੇ ਤਾਂ ਸਵੀਡਨ ਨੂੰ ਲਿੰਗੀ ਸਮਾਨਤਾ ਦੇ ਮਾਮਲਿਆਂ ਵਿੱਚ ਯੂਰਪ ਦੇ ਸਭ ਤੋਂ ਵੱਧ ਪ੍ਰਗਤੀਸ਼ੀਲ ਦੇਸ਼ਾਂ ਵਿੱਚੋਂ ਸ਼ਾਮਿਲ ਕੀਤਾ ਜਾਂਦਾ ਹੈ | ਪਰ ਹੁਣ ਤੱਕ ਕਿਸੇ ਵੀ ਔਰਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਪਦ ਨਹੀਂ ਦਿੱਤਾ ਗਿਆ ਸੀ । ਅਜਿਹੀ ਘਟਨਾਂ ਸਵੀਡਨ ਲਈ ਇੱਕ ਨੀਂਹ ਦਾ ਪੱਥਰ ਮੰਨਿਆ ਜਾ ਸਕਦਾ ਹੈ।ਐਂਡਰਸਨ ਦੇ ਸਮਰਥਨ ਵਿਚ ਆਈ ਆਜ਼ਾਦ ਸੰਸਦ ਮੈਂਬਰ ਅਮੀਨਾ ਕਾਕਾਬਾਵੇਹ ਨੇ ਸਵੀਡਨ ਦੀ ਸੰਸਦ ਵਿਚ ਭਾਸ਼ਣ ਦਿੱਤਾ ਤੇ ਕਿਹਾ ਕਿ ਜੇਕਰ ਔਰਤਾਂ ਸਿਰਫ਼ ਵੋਟਿੰਗ ਕਰਦੀਆਂ ਰਹਿਣ ਅਤੇ ਉਨ੍ਹਾਂ ਨੂੰ ਅਹੁਦੇ ਤੇ ਨਹੀਂ ਚੁਣੀਆਂ ਜਾਂਦੀਆਂ ਤਾਂ ਲੋਕਤੰਤਰ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ।

Scroll to Top