ਚੰਡੀਗੜ੍ਹ 12 ਮਾਰਚ 2022: ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਦੁਮਨਾ ਹਵਾਈ ਅੱਡੇ ‘ਤੇ ਸ਼ਨੀਵਾਰ ਸਵੇਰੇ ਏਅਰ ਇੰਡੀਆ (Air India) ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ | ਇਸ ਘਟਨਾ ਦੌਰਾਨ ਜਹਾਜ਼ ‘ਚ ਦਿੱਲੀ ਤੋਂ ਜਬਲਪੁਰ ਆਏ 35 ਯਾਤਰੀਆਂ ਦਾ ਬਚਾਅ ਰਿਹਾ। ਤੁਹਾਨੂੰ ਦੱਸ ਦਈਏ ਕਿ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਉਤਰ ਗਿਆ ਅਤੇ ਰੇਵ ਤੋਂ ਬਾਹਰ ਨਿਕਲ ਗਿਆ। ਇਸ ਦੌਰਾਨ ਪਾਇਲਟਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਬਾਅਦ ‘ਚ ਜਹਾਜ਼ ਨੂੰ ਰਨਵੇ ‘ਤੇ ਵਾਪਸ ਲਿਆਂਦਾ।
ਇਹ ਹਾਦਸਾ ਸ਼ਨੀਵਾਰ ਸਵੇਰੇ ਏਅਰ ਇੰਡੀਆ (Air India) ਦੀ ਫਲਾਈਟ ਨੰਬਰ ਈ-9167 ਨਾਲ ਵਾਪਰਿਆ। ਇਸ ਦੌਰਾਨ ਜਹਾਜ਼ ‘ਚ ਬੈਠੇ ਯਾਤਰੀਆਂ ‘ਚ ਹੜਕੰਪ ਮਚ ਗਿਆ। ਇਸ ਕਾਰਨ ਜਹਾਜ਼ ਦੇ ਅਗਲੇ ਹਿੱਸੇ ‘ਚ ਫਿੱਟ ਲੈਂਡਿੰਗ ਫਰੰਟ ਵ੍ਹੀਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।ਰਾਹਤ ਦੀ ਗੱਲ ਹੈ ਕਿ ਹਾਦਸੇ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਸਾਵਧਾਨੀ ਦੇ ਤੌਰ ‘ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਰਨਵੇ ‘ਤੇ ਬੁਲਾਇਆ। ਇਸ ਦੌਰਾਨ ਮੌਜੂਦ ਅਧਿਕਾਰੀਆਂ ਕੁਝ ਕਹਿਣ ਤੋਂ ਬਚਦੇ ਰਹੇ |